ਮਾਲਕ ਅਤੇ ਨੌਕਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Master and Servant_ਮਾਲਕ ਅਤੇ ਨੌਕਰ: ਮਾਲਕ ਅਤੇ ਨੌਕਰ ਵਿਚਕਾਰ ਦੇ ਸਬੰਧ ਉਥੇ ਹੋਂਦ ਵਿਚ ਆਉਂਦੇ ਹਨ ਜਿੱਥੇ ਇਕ ਵਿਅਕਤੀ ਵੇਤਨ ਦੇ ਬਦਲੇ ਵਿਚ ਜਾਂ ਕਿਸੇ ਹੋਰ ਮੁਲਵਾਨ ਬਦਲ ਲਈ ਕਿਸੇ ਹੋਰ ਵਿਅਕਤੀ ਦੀ ਨੌਕਰੀ ਕਰ ਲੈਂਦਾ ਹੈ ਅਤੇ ਜ਼ਾਤੀ ਮਿਹਨਤ ਕਰਾਰ ਕੀਤੀ ਮੁੱਦਤ ਲਈ ਉਸ ਵਿਅਕਤੀ ਨੂੰ ਅਰਪ ਦਿੰਦਾ ਹੈ। ਇਸ ਤਰ੍ਹਾਂ ਦੇ ਸਬੰਧ ਦੇ ਹੋਂਦ ਵਿਚ ਆਉਣ ਲਈ ਇਹ ਜ਼ਰੂਰੀ ਹੈ ਕਿ ਮਾਲਕ ਨੂੰ ਨੌਕਰ ਦੀ ਚੋਣ ਕਰਨ ਅਤੇ ਉਸ ਨੂੰ ਹਟਾਉਣ ਦੇ ਪੂਰੇ ਪੂਰੇ ਇਖ਼ਤਿਆਰ ਹਾਸਲ ਹੋਣ ਅਤੇ ਉਸ ਨੂੰ ਨਿਦੇਸ਼ ਦੇ ਸਕਦਾ ਹੋਵੇਂ ਕਿ ਉਸ ਨੇ ਕੀ ਕੰਮ ਕਰਨਾ ਹੈ ਅਤੇ ਕਿਵੇਂ ਕਰਨਾ ਹੈ। ਨੌਕਰ ਨੂੰ ਹਟਾਏ ਜਾਣ ਤੇ ਅਦਾਲਤ ਉਸ ਨੂੰ ਬਹਾਲ ਕਰਨ ਲਈ ਸਾਧਾਰਨ ਤੌਰ ਤੇ ਹੁਕਮ ਨਹੀਂ ਦਿੰਦੀ ਭਾਵੇਂ ਹਟਾਏ ਜਾਣ ਵਿਚ ਬੇਕਾਇਦਗੀ ਕੀਤੀ ਗਈ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1487, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.