ਮਾਲਕ ਮਕਾਨ ਅਤੇ ਕਿਰਾਏਦਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Land lord & tenant_ਮਾਲਕ ਮਕਾਨ ਅਤੇ ਕਿਰਾਏਦਾਰ: ਮਾਲਕ ਮਕਾਨ ਅਤੇ ਕਿਰਾਏ ਦਾ ਸਬੰਧ ਮੁਆਇਦੇ ਤੇ ਨਿਰਭਰ ਕਰਦਾ ਹੈ ਅਤੇ ਮਾਲਕ ਦੁਆਰਾ ਆਪਣੇ ਮਕਾਨ ਦਾ ਕਿਰਾਏਦਾਰ ਨੂੰ ਕਿਰਾਏ ਦੇ ਬਦਲ ਵਿਚ ਕਬਜ਼ਾ ਕਰਨ ਦੀ ਇਜਾਜ਼ਤ ਦੇਣ ਨਾਲ ਸਿਰਜਤ ਹੁੰਦਾ ਹੈ। ਇਹ ਜ਼ਰੂਰੀ ਹੈ ਕਿ ਕਿਰਾਏਦਾਰ ਨੂੰ ਬਿਨਾਂ ਕਿਸੇ ਹੋਰ ਦਖ਼ਲ ਦੇ ਨਿਸਚਿਤ ਮੁੱਦਤ  ਲਈ ਕਬਜ਼ਾ ਦਿੱਤਾ ਗਿਆ ਹੋਵੇ।

       ਜੇ ਸਪਸ਼ਟ ਰੂਪ ਵਿਚ ਕਰਾਰਨਾਮਾ ਨ ਕੀਤਾ ਗਿਆ ਹੋਵੇ ਤਾਂ ਅਰਥਾਵੇਂ ਰੂਪ ਵਿਚ ਮਾਲਕ ਦੁਆਰਾ ਇਹ ਮੁਆਇਦਾ ਕੀਤਾ ਗਿਆ ਸਮਝਿਆ ਜਾਂਦਾ ਹੈ ਕਿ ਮਾਲਕ ਉਸ ਨੂੰ ਕਬਜ਼ਾ ਦੇਵੇਗਾ ਅਤੇ ਮਾਲਕ ਨਾਲੋਂ ਆਲ੍ਹਾ ਹੱਕ ਰਖਣ ਵਾਲਾ ਕੋਈ ਵਿਅਕਤੀ ਕਿਰਾਏਦਾਰ ਨੂੰ ਬੇਦਖ਼ਲ ਨਹੀਂ ਕਰੇਗਾ। ਕਿਰਾਏਦਾਰ ਅਰਥਾਵੇਂ ਰੂਪ ਵਿਚ ਮਾਲਕ ਨਾਲ ਮੁਆਇਦਾ ਕਰਦਾ ਹੈ ਕਿ ਉਹ ਕਿਰਾਇਆ ਅਦਾ ਕਰੇਗਾ, ਕੋਈ ਚੀਜ਼ ਜ਼ਾਇਆ ਨਹੀਂ ਕਰੇਗਾ ਅਤੇ ਕਿਰਾਏਦਾਰੀ ਦੀ ਮੁੱਦਤ ਸਮਾਪਤ ਹੋਣ ਤੇ ਮਕਾਨ ਖ਼ਾਲੀ ਕਰ ਦੇਵੇਗਾ। ਮਰੰਮਤ ਸਪਸ਼ਟ ਰੂਪ ਵਿਚ ਕੀਤੇ ਬਚਨ-ਬੰਧਨ ਦਾ ਵਿਸ਼ਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1857, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.