ਮਿਰਚ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਿਰਚ ( ਨਾਂ , ਇ ) ਸਬਜ਼ੀ-ਭਾਜੀ ਕਰਾਰੀ ਕਰਨ ਲਈ ਵਰਤੀਂਦੀ ਬਰੀਕ ਬੀਆਂ ਅਤੇ ਤਿੱਖੇ ਸੁਆਦ ਵਾਲੀ ਇੱਕ ਪ੍ਰਸਿੱਧ ਬੂਟੇ ਦੀ ਹਰੀ ਜਾਂ ਲਾਲ ਫਲੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਿਰਚ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Chilli ( ਚਿੱਲੀ ) ਮਿਰਚ : ਮਿਰਚਾਂ ਇਕ ਛੋਟੇ ਪੌਦੇ ( Capsicum ) ਤੋਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ । ਪਹਿਲਾਂ ਇਹ ਹਰੀਆਂ ਕਚੂਰ ਹੁੰਦੀਆਂ ਹਨ , ਪਰ ਪੱਕਣ ਤੇ ਲਾਲ ਹੋ ਜਾਂਦੀਆਂ ਹਨ । ਲਾਲ ਮਿਰਚਾਂ ਨੂੰ ਤੋੜ , ਸੁਕਾਅ ਅਤੇ ਪੀਹ ਕੇ ਮਹੀਨ ਮੈਦਾ ( chilli powder ) ਤਿਆਰ ਕੀਤਾ ਜਾਂਦਾ ਹੈ । ਇਸ ਦਾ ਪ੍ਰਯੋਗ ਅਨੇਕ ਪ੍ਰਕਾਰ ਦੇ ਪਕਵਾਨਾਂ ਵਿੱਚ ਕੀਤਾ ਜਾਂਦਾ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਮਿਰਚ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Pepper ( ਪੈਪਅਰ ) ਮਿਰਚ : ਸ਼ਾਇਦ ਬਹੁਤ ਪੁਰਾਣਾ ਅਤੇ ਆਮ ਰੋਜ਼ਾਨਾ ਵਰਤਣ ਵਾਲੇ ਗਰਮ ਮਸਾਲੇ ਵਿੱਚ ਪ੍ਰਯੋਗ ਕਰਨ ਵਾਲੀ ਸਾਰੀਆਂ ਕਿਸਮਾਂ ਦੀਆਂ ਮਿਰਚਾਂ ਹਨ ਜਿਵੇਂ ਕਾਲੀਆਂ ਮਿਰਚਾਂ , ਭੂਰੀਆਂ ਮਿਰਚਾਂ , ਹਰੀਆਂ ਮਿਰਚਾਂ , ਲਾਲ ਮਿਰਚਾਂ , ਆਦਿ ਹਨ । ਪਿਛਲੀਆਂ ਦੋ ਪ੍ਰਕਾਰ ਦੀਆਂ ਮਿਰਚਾਂ ਨੂੰ ਚਿਲੀ ( chilli ) ਕਹਿੰਦੇ ਹਾਂ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਮਿਰਚ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਿਰਚ [ ਨਾਂਇ ] ਲਾਲ ਮਿਰਚ ( ਇੱਕ ਬੂਟਾ ਅਤੇ ਉਸ ਦਾ ਫਲ਼ ਜੋ ਪੱਕ ਕੇ ਲਾਲ ਹੋ ਜਾਂਦਾ ਹੈ ਅਤੇ ਸਬਜ਼ੀਆਂ ਆਦਿ ਵਿੱਚ ਵਰਤਿਆ ਜਾਂਦਾ ਹੈ ) ਮਰਚ; ਸ਼ਿਮਲਾ ਮਿਰਚ , ਕੈਪਸੀਕਮ; ਕਾਲ਼ੀ ਮਿਰਚ ( ਗਰਮ ਮਸਾਲੇ ਅਤੇ ਹੋਰ ਪਕਵਾਨਾਂ ਆਦਿ ਵਿੱਚ ਪਾਈ ਜਾਂਦੀ ਮਸਰਾਂ ਦੇ ਦਾਣਿਆਂ ਵਰਗੇ ਇੱਕ ਵੇਲ ਦੇ ਬੀਜ ) , ਬਲੈਕ ਪੈੱਪਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.