ਮਿਰਜ਼ਾਪੁਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਿਰਜ਼ਾਪੁਰ ( ਨਗਰ ) : ਉੱਤਰ ਪ੍ਰਦੇਸ਼ ਵਿਚ ਗੰਗਾ ਨਦੀ ਦੇ ਸੱਜੇ ਕੰਢੇ ਉਤੇ ਵਸਿਆ ਇਕ ਜ਼ਿਲ੍ਹਾ ਨਗਰ ਜਿਥੇ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਠਹਿਰੇ ਸਨ । ਬਾਦ ਵਿਚ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਇਕ ਸੰਗਤ ਕਾਇਮ ਕੀਤੀ ਗਈ । ਗੁਰੂ ਤੇਗ ਬਹਾਦਰ ਜੀ ਵੀ ਅਲਾਹਾਬਾਦ ਤੋਂ ਬਨਾਰਸ ਜਾਂਦਿਆਂ ਇਥੇ ਰੁਕੇ ਸਨ ਅਤੇ ਸਿੱਖਾਂ ਨੂੰ ਉਪਦੇਸ਼ ਕੀਤਾ ਸੀ । ਨੌਵੇਂ ਗੁਰੂ ਜੀ ਦੀ ਯਾਦ ਵਿਚ ਵੀ ਇਥੇ ਸਮਾਰਕ ਬਣਾਇਆ ਗਿਆ । ਹੁਣ ਇਨ੍ਹਾਂ ਦੋਹਾਂ ਸਮਾਰਕਾਂ ਦੀ ਨਿਸ਼ਾਨਦੇਹੀ ਸੰਭਵ ਨਹੀਂ , ਪਰ ਨਾਰਾਇਣ ਘਾਟ ਦੇ ਨੇੜੇ ਇਕ ‘ ਨਿਰਮਲ ਸੰਗਤ’ ਮੌਜੂਦ ਹੈ ਜਿਸ ਦੀ ਵਿਵਸਥਾ ਨਿਰਮਲੇ ਸੰਤ ਕਰਦੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 300, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.