ਮੁੜ ਉਸਾਰੀ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Restructuring (ਰਿਸਟਰਅੱਕਚਅ:ਙਗ) ਮੁੜ ਉਸਾਰੀ: ਇਕ ਦੇਸ ਦੀ ਅਰਥ (eco-nomy) ਵਿਵਸਥਾ ਵਿੱਚ ਬੁਨਿਆਦੀ ਬਦਲਾਅ ਲਿਆਉਣੇ, ਮੁੱਖ ਤੌਰ ਤੇ ਪ੍ਰਤਿਕੂਲ ਪਰਿਵਰਤਨਾਂ ਦਾ ਮੁਕਾਬਲਾ ਕਰਨਾ ਜਿਹੜੇ ਕਿ ਰੁਕਾਵਟ ਜਾਂ ਘਟਾਅ ਪੈਦਾ ਕਰਦੇ ਹਨ ਅਤੇ ਨਵੇਂ ਅਵਸਰਾਂ ਦਾ ਲਾਭ ਉਠਾਉਣਾ ਹੁੰਦਾ ਹੈ। ਅਕਸਰ ਅਧਿਕਤਰ ਆਰਥਿਕ ਸੈਕਟਰਾਂ (economic sectors) ਵਿਚਕਾਰ ਸੰਤੁਲਨ ਬਦਲਣਾ ਹੁੰਦਾ ਹੈ। ਮਿਸਾਲ ਵਜੋਂ, ਪਿਛਲੇ ਚਾਰ ਕੁ ਦਹਾਕਿਆਂ ਦੌਰਾਨ ਜਪਾਨੀ ਆਰਥਿਕਤਾ ਦੀ ਮੁੜ ਉਸਾਰੀ ਅਰੰਭੀ ਗਈ ਹੈ ਅਤੇ ਦੋ ਵਿਸ਼ੇਸ਼ ਤਾਲ-ਮੇਲ ਕੀਤੇ ਹਨ। ਇਕ ਦਿਤਯ ਸੈਕਟਰ (secondary sector) ਵਿੱਚ ਕੀਤਾ ਹੈ ਜਿਥੇ ਭਾਰੀ ਉਦਯੋਗ ਤੋਂ ਹਲਕੇ ਉਦਯੋਗ ਦੇ ਉਤਸ਼ਾਹ ਤੇ ਜੋਰ ਦਿੱਤਾ ਹੈ, ਖ਼ਾਸ ਕਰਕੇ ਖਪਤਕਾਰ ਉਦਯੋਗ ਅਤੇ ਉੱਚ ਤਕਨੀਕੀ ਉਦਯੋਗ (high technology industry i.e. industrial restruc-turing); ਦੂਜਾ ਮੂਲ ਸੈਕਟਰ (primary sector) ਨੂੰ ਸੁੰਗੇੜਿਆ ਗਿਆ ਹੈ ਅਤੇ ਤ੍ਰਿਤਯਾ ਸੈਕਟਰ (tertiary sector) ਨੂੰ ਫੈਲਾਇਆ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1925, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First