ਮੁੰਘੇਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੁੰਘੇਰ ( ਨਗਰ ) : ਬਿਹਾਰ ਪ੍ਰਾਂਤ ਦਾ ਇਕ ਜ਼ਿਲ੍ਹਾ-ਨਗਰ ਜਿਥੇ ਗੁਰੂ ਤੇਗ ਬਹਾਦਰ ਜੀ ਪੂਰਬ ਦੀ ਯਾਤ੍ਰਾ ਵੇਲੇ ਕਾਮਰੂਪ ਨੂੰ ਜਾਂਦਿਆਂ ਸੰਨ 1666 ਈ. ਵਿਚ ਬਿਰਾਜੇ ਸਨ । ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪੁਰਾਣੇ ਕਿਲ੍ਹੇ ਦੇ ਨੇੜੇ ਸਮਾਰਕ ਬਣਿਆ ਹੋਇਆ ਹੈ ਜੋ ‘ ਗੁਰਦੁਆਰਾ ਪੱਕੀ ਸੰਗਤ ’ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਦੀ ਪੁਰਾਣੀ ਇਮਾਰਤ ਸੰਨ 1934 ਈ. ਦੇ ਭੂਚਾਲ ਵਿਚ ਢਹਿ ਗਈ ਸੀ , ਪਰ ਸ਼ਰਧਾਲੂਆਂ ਨੇ ਹਿੰਮਤ ਕਰਕੇ ਸੰਨ 1935 ਈ. ਵਿਚ ਨਵੀਂ ਉਸਾਰ ਲਈ । ਇਸ ਗੁਰੂ-ਧਾਮ ਵਿਚ ਗੁਰੂ ਜੀ ਦੁਆਰਾ ਵਰਤੀ ਇਕ ਮੰਜੀ ਅਤੇ ਇਕ ਸਿਰ੍ਹਾਣਾ , ਪਵਿੱਤਰ ਅਤੇ ਯਾਦਗਾਰੀ ਵਸਤੂਆਂ ਵਜੋਂ ਸੰਭਾਲੇ ਹੋਏ ਹਨ । ਇਸ ਦੇ ਪੁਜਾਰੀ ਸਥਾਨਕ ਬ੍ਰਾਹਮਣ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2217, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.