ਮੈਮਰੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Memory

ਇਹ ਕੰਪਿਊਟਰ ਦਾ ਇੱਕ ਅਜਿਹਾ ਭਾਗ ਹੈ ਜਿੱਥੇ ਅੰਕੜੇ ਅਤੇ ਸੂਚਨਾਵਾਂ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ । ਆਮ ਤੌਰ ' ਤੇ ਮੈਮਰੀ ਤੋਂ ਭਾਵ ਰੈਮ ( RAM ) ਹੀ ਸਮਝਿਆ ਜਾਂਦਾ ਹੈ । ਮੈਮਰੀ ( ਰੈਮ ) ਕੰਪਿਊਟਰ ਦੀ ਰਫ਼ਤਾਰ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ । ਜੇਕਰ ਤੁਸੀਂ ਉੱਚ ਰਫ਼ਤਾਰ ਵਾਲਾ ਕੰਪਿਊਟਰ ਬਣਾਉਣਾ ਚਾਹੁੰਦੇ ਹੋ ਤਾਂ ਇਸ ਵਿੱਚ ਵੱਧ ਸਮਰੱਥਾ ਵਾਲੀ ਰੈਮ ਲੱਗੀ ਹੋਣੀ ਚਾਹੀਦੀ ਹੈ । ਮੈਮਰੀ ਅੱਗੇ ਦੋ ਪ੍ਰਕਾਰ ਦੀ ਹੁੰਦੀ ਹੈ- ਇਕ ਪ੍ਰਾਇਮਰੀ ਮੈਮਰੀ ਅਤੇ ਦੂਸਰੀ ਸੈਕੰਡਰੀ ਮੈਮਰੀ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.