ਮੋਤੀ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਮੋਤੀ (ਨਾਂ,ਪੁ) ਸਿੱਪੀ ਵਿੱਚੋਂ ਨਿਕਲਣ ਵਾਲਾ ਕੀਮਤੀ ਰਤਨ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11879, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਮੋਤੀ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਮੋਤੀ [ਨਾਂਪੁ] ਸਿੱਪੀ ਵਿੱਚੋਂ ਨਿਕਲ਼ਨ ਵਾਲ਼ਾ  ਸੁੰਦਰ ਗੋਲ਼ ਰਤਨ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11874, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
      
      
   
   
      ਮੋਤੀ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਮੋਤੀ (ਸੰ.। ਸੰਸਕ੍ਰਿਤ  ਮੁਕ੍ਤਾ। ਪ੍ਰਾਕ੍ਰਿਤ  ਮੁਤ੍ਤਾ। ਪੰਜਾਬੀ  ਮੋਤੀ) ੧. ਮੋਤੀ ਇਕ ਚਿੱਟਾ ਚਮਕੀਲਾ ਕਰੜਾ  ਸਾਫ ਦਾਣਾ  ਜਿਹਾ ਗੋਲ  ਯਾ ਅੰਡਾਕਾਰ  ਜੋ  ਸਮੁੰਦਰ ਵਿਚ ਇਕ ਪ੍ਰਕਾਰ ਦੇ ਕੀੜੇ ਤੋਂ ਜੋ ਸਿੱਪ ਵਿਚ ਰਹਿੰਦਾ ਹੈ, ਕਿਸੇ ਬਾਹਰਲੇ ਕਿਣਕੇ ਆਦਿ ਦੇ ਪ੍ਰਵੇਸ਼ ਕਰ  ਜਾਣ  ਤੋਂ ਪੈਦਾ ਹੁੰਦਾ  ਹੈ। ਅਮੋਲਕ ਰਤਨ।  ਯਥਾ-‘ਮੋਤੀ ਤ ਮੰਦਰ  ਊਸਰਹਿ’। ੨. ਕਵਿਤਾ ਵਿਚ ਕੀਮਤੀ ਤੇ ਅਮੋਲਕ ਪਦਾਰਥ ਲਈ  ਅਤੇ  ਸੁੰਦਰ  ਚੀਜ਼ ਪਰ  ਬੀ ਬੋਲਦੇ ਹਨ। ਯਥਾ-‘ਮਨੁ  ਮੋਤੀ ਜੇ ਗਹਿਣਾ  ਹੋਵੈ’।
	੩. ਕਵਿ ਸੰਕੇਤ ਇਹ ਬੀ ਹੈ ਕਿ ਸ੍ਵਾਂਤੀ ਨਛੱਤ੍ਰ ਵਿਚ ਬਰਖਾ ਦੀ ਬੂੰਦ  ਸਿੱਪ ਦੇ ਮੂੰਹ  ਵਿਚ ਪੈਂਦੀ ਹੈ ਤਾਂ ਮੋਤੀ ਬਣਦਾ ਹੈ।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11678, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First