ਮੋਹ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਹ (ਨਾਂ,ਪੁ) ਪ੍ਰੇਮ; ਪਿਆਰ; ਲਗਾਓ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮੋਹ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਹ [ਨਾਂਪੁ] ਪਿਆਰ , ਪ੍ਰੇਮ; ਲਾਡ , ਦੁਲਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮੋਹ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮੋਹ: ਇਹ ਪੰਜ ਮਹਾ-ਵਿਕਾਰਾਂ ਵਿਚ ਚੌਥੇ ਕ੍ਰਮ ਉਤੇ ਰਖਿਆ ਗਿਆ ਹੈ (ਕਾਮ, ਕ੍ਰੋਧ , ਲੋਭ , ਮੋਹ ਅਤੇ ਹੰਕਾਰ)। ਇਸ ਤੋਂ ਭਾਵ ਹੈ ਕਿਸੇ ਵਸਤੂ ਜਾਂ ਵਿਅਕਤੀ ਪ੍ਰਤਿ ਵਿਸ਼ੇਸ਼ ਖਿਚ, ਚਾਹਤ ਜਾਂ ਮਮਤਾ। ਇਹ ਮਾਇਆ ਦੇ ਪਰਿਵਾਰ ਦਾ ਇਕ ਅੰਗ ਹੈ। ਇਸ ਨੂੰ ਮਾਇਆ ਦੀ ਸੰਤਾਨ ਵੀ ਕਿਹਾ ਜਾਂਦਾ ਹੈ। ਮਨੁੱਖ ਦੀਆਂ ਬੁਨਿਆਦੀ ਬਿਰਤੀਆਂ ਵਿਚੋਂ ਹੋਣ ਕਾਰਣ ਇਸ ਦੀ ਮਨੁੱਖ-ਜੀਵਨ ਵਿਚ ਵਿਸ਼ੇਸ਼ ਥਾਂ ਹੈ। ਪਰ ਜਦੋਂ ਇਹ ਬਿਰਤੀ ਲੋੜ ਤੋਂ ਵਧ ਜਾਂਦੀ ਹੈ ਤਾਂ ਇਹ ਮਮਤਾ ਦਾ ਰੂਪ ਧਾਰਣ ਕਰ ਲੈਂਦੀ ਹੈ। ਗੁਰਬਾਣੀ ਵਿਚ ਮਨੁੱਖ ਨੂੰ ਮੋਹ ਤੋਂ ਵਰਜਿਆ ਗਿਆ ਹੈ। ਕਿਉਂਕਿ ਜਦ ਤਕ ਮਨੁੱਖ ਦਾ ਸੰਸਾਰਿਕਤਾ ਨਾਲ ਅਤਿਅਧਿਕ ਮੋਹ ਰਹੇਗਾ, ਤਦ ਤਕ ਉਹ ਅਧਿਆਤਮਿਕਤਾ ਵਲ ਰੁਚਿਤ ਨਹੀਂ ਹੋ ਸਕੇਗਾ। ਇਸ ਦੀ ਗੁਰਬਾਣੀ ਵਿਚ ‘ਅੰਧ-ਗੁਬਾਰ’ ਨਾਲ ਤੁਲਨਾ ਦਿੱਤੀ ਗਈ ਹੈ।
ਗੁਰੂ ਅਰਜਨ ਦੇਵ ਜੀ ਨੇ ਬਿਲਾਵਲ ਰਾਗ ਵਿਚ ਕਿਹਾ ਹੈ ਕਿ ਮੋਹ ਵਿਚ ਫਸਿਆ ਮਨੁੱਖ ਅੰਨ੍ਹੇ ਖੂਹ ਵਿਚ ਡਿਗੇ ਹੋਏ ਪ੍ਰਾਣੀ ਵਰਗਾ ਹੈ। ਗੁਰੂ ਦੀ ਕ੍ਰਿਪਾ ਨਾਲ ਹੀ ਉਹ ਬਾਹਰ ਕਢਿਆ ਜਾ ਸਕਦਾ ਹੈ—ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ। ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ ਕਾਢੈ ਬਾਹ ਫਰੇ। (ਗੁ.ਗ੍ਰੰ.823)। ਗੁਰੂ ਅਰਜਨ ਦੇਵ ਜੀ ਨੇ ਸਹਸਕ੍ਰਿਤੀ ਸਲੋਕਾਂ ਵਿਚ ਮੋਹ ਨੂੰ ਅਜਿਤ ਦਸਦੇ ਹੋਇਆਂ, ਉਸ ਤੋਂ ਬਚਣ ਲਈ ਹਰਿ- ਸ਼ਰਣ ਨੂੰ ਕਵਚ ਵਜੋਂ ਵਰਤਿਆ ਹੈ—ਹੇ ਅਜਿਤ ਸੂਰ ਸੰਗ੍ਰਾਮੰ ਅਤਿ ਬਲਨਾ ਬਹੁ ਮਦਰਨਹ। ਗਣ ਗੰਧਰਬ ਦੇਵ ਮਾਨੁਖ੍ਹੰ ਪਸੁ ਪੰਖੀ ਬਿਮੋਹਨਹ। ਹਰਿ ਕਰਣਹਾਰੰ ਨਮਸਕਾਰੰ ਸਰਣਿ ਨਾਨਕ ਜਗਦੀਸ੍ਵਰਹ। (ਗੁ.ਗ੍ਰੰ.1358)।
ਸੰਤ ਰਵਿਦਾਸ ਨੇ ਮੋਹ ਅਤੇ ਪ੍ਰੇਮ ਵਿਚ ਅੰਤਰ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਜਦੋਂ ਅਸੀਂ ਸੰਸਾਰਿਕ ਪ੍ਰਪੰਚ ਦੇ ਮੋਹ ਵਿਚ ਬੰਨ੍ਹੇ ਹੋਏ ਸਾਂ ਤਾਂ ਪ੍ਰਭੂ ਨੇ ਸਾਨੂੰ ਆਪਣੇ ਪ੍ਰੇਮ-ਬੰਧਨ ਵਿਚ ਬੰਨ੍ਹਿਆ ਹੋਇਆ ਸੀ। ਅਸੀਂ (ਮਨੁੱਖ) ਭਾਵੇਂ ਦੁਨਿਆਵੀ ਮੋਹ ਤੋਂ ਛੁਟਣ ਦੇ ਕਿਤਨੇ ਹੀ ਯਤਨ ਕਰ ਲਈਏ, ਪਰ ਪਰਮਾਤਮਾ ਦੀ ਆਰਾਧਨਾ ਤੋਂ ਬਿਨਾ ਮੋਹ-ਪਾਸ਼ ਤੋਂ ਛੁਟਣਾ ਸੰਭਵ ਨਹੀਂ ਹੈ—ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ। ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ। (ਗੁ.ਗ੍ਰੰ.658)। ਗੁਰੂ ਰਾਮਦਾਸ ਅਨੁਸਾਰ ਮੋਹ ਰੂਪ ਚਿਕੜ ਵਿਚ ਮਨੁੱਖ ਫਸਿਆ ਹੋਇਆ ਹੈ। ਜੇ ਪਰਮਾਤਮਾ ਬਾਂਹ ਪਕੜਾ ਦੇਏ ਤਾਂ ਪਾਰ ਹੋਣ ਦੀ ਗੱਲ ਬਣ ਸਕਦੀ ਹੈ—ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ ਹਰਿ ਬਾਂਹ ਪ੍ਰਭੂ ਪਕਰਾਇ ਜੀਉ। (ਗੁ.ਗ੍ਰੰ.446-47)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਮੋਹ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮੋਹ (ਸੰ.। ਸੰਸਕ੍ਰਿਤ ਮੋਹ=ਮੂਰਛਾ, ਅਗ੍ਯਾਨ, ਮੂਰਖਤਾ, ਭੁੱਲ , ਆਤਮ ਅਗ੍ਯਾਨ। ਧਾਤੂ ਹੈ ਮੁਹੑ=ਮੂਰਖ ਹੋਣਾ) ੧. ਜੀਵਾਂ ਦੀ ਉਹ ਬ੍ਰਿਤੀ ਜਿਸ ਦੁਆਰਾ ਉਹ ਸੰਸਾਰਕ ਪਦਾਰਥਾਂ ਅਤੇ ਭੋਗਾਂ ਨੂੰ ਸੱਤ ਮੰਨ ਕੇ ਉਨ੍ਹਾਂ ਵਿਚ ਲਗਦੇ ਹਨ; ਵੀਚਾਰ, ਵਿਵੇਕ, ਵੈਰਾਗ , ਅਭ੍ਯਾਸ ਆਦਿ ਤੋਂ ਪਰੇ ਰਹਿੰਦੇ ਹਨ। ਯਥਾ-‘ਮੋਹੁ ਅਰੁ ਭਰਮੁ ਤਜਹੁ ਤੁਮੑ ਬੀਰ’। ਤਥਾ-‘ਮੋਹ ਮਗਨ ਪਤਿਤ ਸੰਗਿ ਪ੍ਰਾਨੀ’। ਮੋਹ ਵਿਚ ਡੁਬਾ (ਧਰਮ ਤੋਂ ਡਿਗੇ ਪੁਰਖਾਂ) ਨਾਲ ਮੇਲ ਕਰਦਾ ਹੈ। ਤਥਾ-‘ਮੋਹ ਮਗਨ ਮਹਿ ਰਹਿਆ ਬਿਆਪੇ’। ਮੋਹ ਦੇ ਖੋਭੇ ਵਿਚ।
੨. ਪਿਆਰ। ਯਥਾ-‘ਮੋਹੁ ਕੂੜੁ ਕੁਟੰਬੁ ਹੈ ਮਨਮੁਖੁ ਮੁਗਧੁ ਰਤਾ ’।
੩. (ਸ. ਨਾ.। ਸੰਸਕ੍ਰਿਤ ਅਹਮੁ। ਬ੍ਰਿਜ ਭਾਸ਼ਾ , ਮੋਹਿ) ਮੈਂ। ਯਥਾ-‘ਮੋਹਿ ਪਰਦੇਸਨਿ ਦੂਰ ਤੇ ਆਈ’।
੪. ਮੈਨੂੰ। ਯਥਾ-‘ਅਬ ਮੋਹਿ ਮਿਲਿਓ ਹੈ ਜੀਆਵਨ ਹਾਰਾ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 27081, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First