ਰਥ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਥ (ਨਾਂ,ਪੁ) ਬੈਠਣ ਲਈ ਛੱਤੀ ਹੋਈ ਅਤੇ ਪਰਦਾਦਾਰੀ ਵਾਲੀ ਚਾਰ ਪਹੀਆਂ ਦੀ ਬੈਲ ਗੱਡੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2043, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਰਥ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਥ [ਨਾਂਇ] ਚਾਰ ਜਾਂ ਦੋ ਪਹੀਆਂ ਵਾਲ਼ੀ ਵਿਸ਼ੇਸ਼ ਗੱਡੀ ਜਿਸ ਨੂੰ ਘੋੜੇ ਆਦਿ ਵੱਲੋਂ ਖਿੱਚਿਆ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2032, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਥ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਰਥ (ਸੰ.। ਸੰਸਕ੍ਰਿਤ) ੧. ਇਕ ਪ੍ਰਕਾਰ ਦੀ ਬਹਿਲ , ਜੋ ਦੁਪਹੀਆ ਤੇ ਚਾਰਪਹੀਆ ਬੀ ਹੁੰਦੀ ਹੈ। ਜੰਗ ਤੇ ਸਫਰ ਦੋਏ ਕੰਮ ਰਥ ਤੋਂ ਲੈਂਦੇ ਸਨ। ਯਥਾ-‘ਰਥ ਨ ਅਸ੍ਵ ਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੁ’।

੨. ਮੁਹਾਵਰੇ ਵਿਚ ਸੂਰਜ ਦੇ ਫਿਰਨ ਨੂੰ -ਰਥ ਫਿਰਨਾ- ਆਖਦੇ ਹਨ। ਯਥਾ-‘ਰਥੁ ਫਿਰੈ ਛਾਇਆ ਧਨ ਤਾਕੈ ’ ਭਾਵਾਰਥ ਇਹ ਕਿ ਜਦ ਜੋਬਨ ਸੂਰਜ ਦਾ ਰਥ ਫਿਰਦਾ ਹੈ ਤਦ ਬੁਧੀ ਅਰਾਮ ਰੂਪ ਛਾਂ ਤੱਕਦੀ ਹੈ।

੩. ਸਰੀਰ ਆਤਮਾ ਦੀ ਸਵਾਰੀ ਹੈ ਇਸ ਕਰ ਕੇ ਰਥ ਦਾ ਅਰਥ-ਸਰੀਰ ਬੀ ਹੈ। ਯਥਾ-‘ਸਤਿਜੁਗਿ ਰਥੁ ਸੰਤੋਖ ਕਾ ’। ਕਈ ਗ੍ਯਾਨੀ ਏਥੇ ਰਥ ਦਾ ਅਰਥ-ਸੁਭਾਵ ਬੀ ਕਰਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1853, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.