ਰਬੜ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Balata ( ਬਾਲਾਟਾਅ ) ਰਬੜ : ਦੱਖਣੀ ਅਮਰੀਕਾ ਵਿਚ ਪਰ ਵਿਸ਼ੇਸ਼ ਕਰਕੇ ਬਰਤਾਨਵੀ ਗੁਇਆਨਾ ( British Guiana ) ਵਿੱਚ ਪਾਈ ਜਾਂਦੀ ਹੈ ਇਕ ਪ੍ਰਕਾਰ ਦੀ ਰਬੜ ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 762, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਰਬੜ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Rubber ( ਰਅੱਬਅ : ) ਰਬੜ : ਇਹ ਲਚਕਦਾਰ ਪਦਾਰਥ ਹੈ , ਜਿਹੜਾ ਪ੍ਰਕ੍ਰਿਤਕ ( natural ) ਅਤੇ ਬਨਾਵਟੀ ( synthetic ) ਸਰੋਤਾਂ ਤੋਂ ਪ੍ਰਾਪਤ ਹੁੰਦਾ ਹੈ । ਪਹਿਲਾ ਸ੍ਰੋਤ ਊਸ਼ਣ ਕਟਿਬੰਧੀ ਬਿਰਖਾਂ ਦੀਆਂ ਬਹੁਤ ਸਾਰੀਆਂ ਜਾਤੀਆਂ ਦਾ ਤਰਲ ਦੁੱਧ ( latex ) ਹੈ । ਇਹਨਾਂ ਵਿਚੋਂ ਹੀਵਾ ਬ੍ਰਾਜ਼ੀਲੀ-ਨਿਸਸ ( Hevea brasiliensis ) ਜਾਤੀ ਬਹੁ ਮੁੱਲਵਾਨ ਹੈ । ਦੂਜਾ ਸਰੋਤ ਬਨਾਵਟੀ ਹੈ , ਜਿਹੜਾ ਪ੍ਰਕ੍ਰਿਤਕ ਰਬੜ ਦੀ ਥਾਂ ਲੇਵਾ ਹੈ । ਇਹ ਰਬੜ ਖਣਿਜ ਤੇਲ ( petroleum ) ਤੋਂ ਪ੍ਰਾਪਤ ਹਾਈਡਰੋ-ਕਾਰਬਨ ( hydrocarbons ) ਤੋਂ ਤਿਆਰ ਕੀਤੀ ਜਾਂਦੀ ਹੈ ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 762, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਰਬੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਬੜ [ ਨਾਂਇ ] ਇੱਕ ਰੁੱਖ ਅਤੇ ਉਸ ਦੇ ਦੁੱਧ ਨੂੰ ਗਰਮ ਕਰਕੇ ਬਣਾਇਆ ਗਿਆ ਲਚਕੀਲਾ ਪਦਾਰਥ

ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 754, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.