ਰਾਜ ਦੀਆਂ ਸੀਮਾਵਾਂ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Boundarris of State  ਰਾਜ ਦੀਆਂ ਸੀਮਾਵਾਂ : ਸੰਸਦ ਕਾਨੂੰਨ ਦੁਆਰਾ ਕਿਸੇ ਰਾਜ ਦੇ ਖੇਤਰ ਤੋਂ ਵੱਧ ਕਰਕੇ ਜਾਂ ਦੋ ਜਾਂ ਅਧਿਕ ਰਾਜਾਂ ਜਾਂ ਰਾਜਾਂ ਦੇ ਭਾਗਾਂ ਨੂੰ ਇਕੱਠਾ ਕਰਕੇ ਜਾਂ ਕਿਸੇ ਖੇਤਰ ਨੂੰ ਕਿਸੇ ਰਾਜ ਦੇ ਖੇਤਰ ਵਿਚ ਵਾਧਾ ਕੀਤਾ ਜਾ ਸਕਦਾ ਹੈ , ਕਿਸੇ ਰਾਜ ਦੇ ਖੇਤਰ ਨੂੰ ਘਟਾਇਆ ਜਾ ਸਕਦਾ ਹੈ । ਕਿਸੇ ਰਾਜ ਦੀਆਂ ਸੀਮਾਵਾਂ ਵਿਚ ਤਬਦੀਲੀ ਕੀਤੀ ਜਾ ਸਕਦੀ ਹੈ ਅਤੇ ਕਿਸੇ ਰਾਜ ਦਾ ਨਾਂ ਵੀ ਬਦਲਿਆ ਜਾ ਸਕਦਾ ਹੈ ।

          ਇਸ ਸਬੰਧੀ ਕੋਈ ਬਿਲ ਇਸ ਮੰਤਵ ਲਈ ਰਾਸ਼ਟਰਪਤੀ ਦੀ ਸਿਫ਼ਾਰਸ਼ ਤੋਂ ਬਿਲਾਂ ਅਤੇ ਜਿਥੇ ਤਜਵੀਜ਼ ਕਿਸੇ ਰਾਜ ਦੀਆਂ ਸੀਮਾਵਾਂ ਖੇਤਰ ਜਾਂ ਨਾ ਨੂੰ ਪ੍ਰਭਾਵਿਤ ਕਰਨ ਵਾਲੀ ਹੋਵੇ , ਜਦੋਂ ਤਕ ਇਹ ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਨ ਲਈ ਸਬੰਧਤ ਰਾਜ ਦੇ ਵਿਧਾਨ ਮੰਡਲ ਨੂੰ ਨਾ ਭੇਜਿਆ ਗਿਆ ਹੋਵੇ , ਸੰਸਦ ਦੇ ਕਿਸੇ ਸਦਨ ਵਿਚ ਪੇਸ਼ ਨਹੀਂ ਕੀਤਾ ਜਾਵੇਗਾ । ਰਾਜ ਵਿਚ ਸੰਘੀ ਖੇਤਰ ਵੀ ਸ਼ਾਮਲ ਹੈ । ਸੰਸਦ ਦੁਆਰਾ ਕਿਸੇ ਰਾਜ ਜਾਂ ਸੰਘੀ ਖੇਤਰ ਦੇ ਭਾਗ ਕਿਸੇ ਹੋਰ ਰਾਜ ਜਾਂ ਸੰਘੀ ਖੇਤਰ ਨਾਲ ਜੋੜ ਕੇ ਇਕ ਨਵਾਂ ਰਾਜ ਜਾਂ ਸੰਘੀ ਖੇਤਰ ਬਣਾਉਣ ਦਾ ਅਧਿਕਾਰ ਸ਼ਾਮਲ ਹੈ । ਅਜਿਹੇ ਕਾਨੂੰਨ ਵਿਚ ਪਹਿਲੀ ਅਨੁਸੂਚੀ ਅਤੇ ਚੌਥੀ ਅਨੁਸੂਚੀ ਦੀ ਤਰਮੀਮ ਲਈ ਅਜਿਹੇ ਉਪਬੰਧ ਸ਼ਾਮਲ ਹੋਣਗੇ ਜੋ ਕਾਨੂੰਨ ਦੇ ਉਪਬੰਧਾਂ ਨੂੰ ਪ੍ਰਭਾਵੀ ਬਣਾਉਣ ਲਈ ਜ਼ਰੂਰੀ ਹੋਣ ਅਤੇ ਇਸ ਵਿਚ ਅਜਿਹੇ ਅਨੁਪੂਰਕ , ਅਚੇਤ ਅਤੇ ਅਨੁਵਰਤੀ ਉਪਬੰਧ ਵੀ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਸੰਸਦ ਜ਼ਰੂਰੀ ਸਮਝੇ । ਉਕਤ ਦਰਸਾਇਆ ਕੋਈ ਕਾਨੂੰਨ ਕਿਸੇ ਮੰਤਵ ਲਈ ਸੰਵਿਧਾਨ ਦੀ ਤਰਮੀਮ ਨਹੀਂ ਸਮਝਿਆ ਜਾਵੇਗਾ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 463, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.