ਰਾਜਪਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਾਜਪਾਲ [ ਨਾਂਪੁ ] ਕਿਸੇ ਸੂਬੇ ਦਾ ਪ੍ਰਮੁਖ ਪ੍ਰਸ਼ਾਸਕ , ਗਵਰਨਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਾਜਪਾਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Governor _ ਰਾਜਪਾਲ : ਬੈਲਨਟਾਈਨ ਦੀ ‘ ਲਾ ਡਿਕਸ਼ਨਰੀ’ ਅਨੁਸਾਰ ਅਮਰੀਕਾ ਵਿਚ ਕਿਸੇ ਰਾਜ ਜਾਂ ਰਾਜ ਖੇਤਰ ਦੇ ਮੁੱਖ ਕਾਰਜਪਾਲਕ ਅਫ਼ਸਰ ਨੂੰ ਗਰਵਰਨਰ ਕਿਹਾ ਜਾਂਦਾ ਹੈ ।

            ਭਾਰਤੀ ਸੰਵਿਧਾਨ ਵਿਚ ਵੀ ਰਾਜ ਦੇ ਕਾਰਜਪਾਲਕ ਮੁੱਖੀ ਨੂੰ ਰਾਜਪਾਲ ਦਾ ਨਾਂ ਦਿੱਤਾ ਗਿਆ ਹੈ । ਪਰ ਉਹ ਰਾਜ ਦੇ ਮੰਤਰੀ ਪਰਿਸ਼ਦ ਦੀ ਸਲਾਹ ਅਤੇ ਸਹਾਇਤਾ ਅਨੁਸਾਰ ਹੀ ਕੰਮ ਕਰ ਸਕਦਾ ਹੈ । ਕੁਝ ਖੇਤਰ ਅਜਿਹੇ ਹਨ ਜਿਸ ਵਿਚ ਉਸ ਨੂੰ ਆਪਣੇ ਵਿਵੇਕ ਅਨੁਸਾਰ ਕੰਮ ਕਰਨਾ ਪੈ ਸਕਦਾ ਹੈ; ਜਿਵੇਂ ਕਿ ਚੋਣਾਂ ਉਪਰੰਤ ਮੁੱਖ ਮੰਤਰੀ ਦੀ ਨਿਯੁਕਤੀ , ਅਨੁਛੇਦ 356 ਅਧੀਨ ਰਾਸ਼ਟਰਪਤੀ ਨੂੰ ਰਿਪੋਰਟ ਕਿ ਰਾਜ ਦੀ ਸੰਵਿਧਾਨਕ ਮਸ਼ੀਨਰੀ ਦੇ ਫੇਲ੍ਹ ਹੋ ਜਾਣ ਕਾਰਨ ਸਰਕਾਰ ਦਾ ਕੰਮ ਸੰਵਿਧਾਨਕ ਉਪਬੰਧਾਂ ਅਨੁਸਾਰ ਨਹੀਂ ਚਲਾਇਆ ਜਾ ਸਕਦਾ ।

            ਸੰਵਿਧਾਨ ਦੇ ਅਨੁਛੇਦ 163 ( 1 ) ਵਿਚ ਵੀ ਉਪਬੰਧ ਕੀਤਾ ਗਿਆ ਹੈ ਕਿ ਜਿਥੋਂ ਤਕ ਇਸ ਸੰਵਿਧਾਨ ਦੁਆਰਾ ਜਾਂ ਅਧੀਨ ਰਾਜਪਾਲ ਤੋਂ ਇਹ ਲੋੜਿਆ ਜਾਂਦਾ ਹੈ ਕਿ ਉਹ ਆਪਣੇ ਕਾਰਜਕਾਰ ਜਾਂ ਉਨ੍ਹਾਂ ਵਿਚੋਂ ਕੋਈ ਆਪਣੇ ਸਵੈ-ਵਿਵੇਕ ਨਾਲ ਨਜਿਠੇਗਾ , ਉਥੇ ਤਕ ਦੇ ਸਿਵਾਏ ਰਾਜਪਾਲ ਨੂੰ ਆਪਣੇ ਕਾਰਜਕਾਰ ਨਜਿੱਠਣ ਵਿਚ ਸਹਾਇਤਾ ਅਤੇ ਸਲਾਹ ਅਤੇ ਸਲਾਹ ਦੇਣ ਲਈ ਇਕ ਮੰਤਰੀ ਪਰਿਸ਼ਦ ਹੋਵੇਗੀ ।

            ਜੇ ਕੋਈ ਸਵਾਲ ਪੈਦਾ ਹੋਵੇ ਕਿ ਕੀ ਕੋਈ ਮਾਮਲਾ ਅਜਿਹਾ ਮਾਮਲਾ ਹੈ ਜਾਂ ਨਹੀਂ ਜਿਸ ਬਾਰੇ ਇਸ ਸੰਵਿਧਾਨ ਦੁਆਰਾ ਜਾਂ ਦੇ ਅਧੀਨ ਰਾਜਪਾਲ ਤੋਂ ਲੋੜੀਂਦਾ ਹੈ ਕਿ ਉਹ ਸਵੈ-ਵਿਵੇਕ ਨਾਲ ਕੋਈ ਕੰਮ ਕਰੇ ਤਾਂ ਉਸ ਬਾਰੇ ਰਾਜਪਾਲ ਦਾ ਸਵੈ-ਵਿਵੇਕ ਨਾਲ ਕੀਤਾ ਫ਼ੈਸਲਾ ਅੰਤਮ ਹੋਵੇਗਾ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1220, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.