ਰਿਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਿਣ ( ਨਾਂ , ਪੁ ) ਅਹਿਸਾਨ; ਕਰਜ਼ਾ; ਉਪਕਾਰ ਜਾਂ ਨੇਕੀ ਦੀ ਦੇਣਦਾਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1371, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਰਿਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਿਣ [ ਨਾਂਪੁ ] ਉਧਾਰ ਲਈ ਰਕਮ , ਕਰਜ਼ਾ , ਦੇਣਦਾਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1353, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਿਣ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Debt _ ਰਿਣ : ਕੋਰਪਸ ਜਿਉਰਿਸ ਸੈਕੰਡਮ , ਜਿਲਦ 26 ਪੰਨਾ 5 ਅਤੇ 6 ਅਨੁਸਾਰ ਰਿਣ ਦਾ ਮਤਲਬ ਵਰਤਮਾਨ ਵਿਚ ਜਾਂ ਭਵਿਖ ਵਿਚ ਧਨ ਵਸੂਲ ਕਰਨ ਦਾ ਹੱਕ ਹੈ । ਇਸ ਦੀ ਰਕਮ ਸੁਨਿਸਚਿਤ ਹੋਣੀ ਚਾਹੀਦੀ ਹੈ ਅਤੇ ਕਿਸੇ ਅਚਾਨਕਤਾ ਤੇ ਨਿਰਭਰ ਨਹੀਂ ਹੋਣੀ ਚਾਹੀਦੀ ਹੈ । ਇਸ ਵਿਚ ਬੁਨਿਆਦੀ ਚੀਜ਼ ਧਨ ਜਾਂ ਉਸ ਧਨ ਦੇ ਤੁਲ ਕੋਈ ਚੀਜ਼ ਪ੍ਰਾਪਤ ਕਰਨ ਦਾ ਅਧਿਕਾਰ ਹੈ । ਇਹ ਅਧਿਕਾਰ ਵਰਤਮਾਨ ਵੀ ਹੋ ਸਕਦਾ ਹੈ ਅਤੇ ਭਵਿੱਖਤ ਵੀ ।

            ਰਿਣ ਇਕ ਵਿਸ਼ਾਲ ਅਰਥਾਂ ਵਾਲਾ ਸ਼ਬਦ ਹੈ । ਆਮ ਬੋਲ ਚਾਲ ਵਿਚ ਇਸ ਦਾ ਭਾਵ ਕਿਸੇ ਵੀ ਕਿਸਮ ਦੀ ਇਖ਼ਲਾਕੀ ਜਾਂ ਵਿਤੀ ਅਹਿਸਾਨ ਥੱਲੇ ਹੋਣ ਦਾ ਵੀ ਲਿਆ ਜਾ ਸਕਦਾ ਹੈ , ਭਾਵੇਂ ਉਹ ਕਾਨੂੰਨੀ ਤੌਰ ਤੇ ਨਾਫ਼ਜ਼ ਕਰਨਯੋਗ ਹੋਵੇ ਜਾਂ ਨ । ਪਰ ਸਾਧਾਰਨ ਕਾਨੂੰਨੀ ਸ਼ਬਦਾਵਲੀ ਵਿਚ ਇਸ ਦਾ ਅਰਥ ਧਨ ਦੀ ਰਕਮ ਤੋਂ ਹੁੰਦਾ ਹੈ ਜੋ ਤਤਸਮੇਂ ਜਾਂ ਭਵਿੱਖ ਵਿਚ ਕਿਸੇ ਸਮੇਂ ਅਦਾਇਗੀ ਯੋਗ ਹੋਵੇਗੀ ।

            ਬ੍ਰਿਹਸਪਤੀ ਅਨੁਸਾਰ ਹਿੰਦੂ ਕਾਨੂੰਨ ਅਧੀਨ ਰਿਣ ਕੇਵਲ ਇਕ ਬਾਨ੍ਹ ਹੀ ਨਹੀਂ ਸਗੋਂ ਇਕ ਪਾਪ ਹੈ , ਜਿਸ ਦੇ ਸਿੱਟੇ ਰਿਣੀ ਨੂੰ ਅਗਲੇ ਸੰਸਾਰ ਵਿਚ ਵੀ ਭੁਗਤਣੇ ਪੈਂਦੇ ਹਨ । ਜੇ ਰਿਣ ਅਣਅਦਾ ਰਹਿ ਜਾਵੇ ਤਾਂ ਰਿਣੀ ਅਗਲੇ ਜਨਮ ਵਿਚ ਰਿਣਦਾਤਾ ਦੇ ਘਰ ਦਾਸ , ਨੌਕਰ , ਇਸਤਰੀ ਜਾਂ ਇਥੋਂ ਤਕ ਕਿ ਚੌਪਾਏ ਦੇ ਤੌਰ ਤੇ ਜਨਮ ਲੈਂਦਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1155, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.