ਰੀਸਾਈਕਲ ਬਿਨ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Recycle Bin )

ਰੀਸਾਈਕਲ ਬਿਨ ਇਕ ਰੱਦੀ ਦੀ ਟੋਕਰੀ ਹੁੰਦੀ ਹੈ । ਜਦੋਂ ਅਸੀਂ ਕਿਸੇ ਫਾਈਲ ਜਾਂ ਫੋਲਡਰ ਨੂੰ ਆਪਣੀ ਥਾਂ ਤੋਂ ਹਟਾਉਂਦੇ ਹਾਂ ਤਾਂ ਇਹ ਸਿੱਧਾ ਰੀਸਾਈਕਲ ਬਿਨ ਵਿੱਚ ਚਲਾ ਜਾਂਦਾ ਹੈ ।

ਡੈਸਕਟਾਪ ਉੱਪਰ ਰੀਸਾਈਕਲ ਬਿਨ ਨੂੰ ਇਕ ਆਈਕਾਨ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ । ਜੇਕਰ ਤੁਸੀਂ ਕੋਈ ਲੋੜੀਂਦੀ ਫਾਈਲ ਗ਼ਲਤੀ ਨਾਲ ਹਟਾ ( ਡਿਲੀਟ ਕਰ ) ਬੈਠੇ ਹੋ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ।

ਰੀਸਾਈਕਲ ਬਿਨ ਵਿਚਲੀ ਫਾਈਲ ਨੂੰ ਆਪਣੀ ਥਾਂ ' ਤੇ ਭੇਜਣ ਲਈ ਫਾਈਲ ਮੀਨੂ ਵਿਚਲੀ ਰੀਸਟੋਰ ( Restore ) ਆਪਸ਼ਨ ਦੀ ਚੋਣ ਕੀਤੀ ਜਾ ਸਕਦੀ ਹੈ । ਜੇਕਰ ਤੁਸੀਂ ਆਪਣੀ ਫਾਈਲ ਜਾਂ ਫੋਲਡਰ ਨੂੰ ਪੱਕੇ ਤੌਰ ' ਤੇ ਮਿਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਰੀਸਾਈਕਲ ਬਿਨ ਵਿੱਚੋਂ ਵੀ ਡਿਲੀਟ ਕਰਨਾ ਪਵੇਗਾ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.