ਲਗਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਗਨ ( ਨਾਂ , ਪੁ , ਇ ) 1 ਲਗਾਓ; ਚੇਟਕ; ਧੁਨ; ਸ਼ੌਕ; ਰੁਚੀ 2 ਵਿਆਹ ਆਦਿ ਦਾ ਮਹੂਰਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਲਗਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਗਨ [ ਨਾਂਇ ] ਧੁਨ , ਲਗਾਅ; ਰੁਚੀ , ਸ਼ੌਕ [ ਨਾਂਪੁ ] ਵਿਆਹ ਆਦਿ ਦੀ ਸ਼ੁੱਭ ਘੜੀ , ਸ਼ੁੱਭ ਅਵਸਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲਗਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲਗਨ : ਇਸ ਤੋਂ ਭਾਵ ਹੈ ਕੋਈ ਮਾਂਗਲਿਕ ਕਾਰਜ ਕਰਨ ਲਈ ਜੋਤਿਸ਼ੀਆਂ ਤੋਂ ਨਛੱਤ੍ਰਾਂ ਜਾਂ ਗ੍ਰਹਿਆਂ ਦੀ ਚਾਲ ਅਨੁਸਾਰ ਸ਼ੁਭ ਘੜੀ ਜਾਂ ਯੋਗ ਨੂੰ ਨਿਸਚਿਤ ਕਰਵਾਉਣਾ । ਪਰ ਹੁਣ ਵਿਆਹ ਦੇ ਮੰਗਲ-ਕਾਰਜ ਲਈ ਸ਼ੁਭ ਸਮੇਂ ਦੇ ਨਿਸਚਿਤ ਕਰਨ ਲਈ ਇਹ ਸ਼ਬਦ ਰੂੜ੍ਹ ਹੋ ਗਿਆ ਹੈ । ਜੋਤਿਸ਼ੀ ਤੋਂ ਲਗਨ ਦੀ ਗਿਣਤੀ ਕਰਵਾਉਣਾ ਜਾਂ ਸ਼ੁਭ ਮਹੂਰਤ ਕਢਵਾਉਣਾ ਭਾਰਤੀ ਸੰਸਕ੍ਰਿਤੀ ਦੀ ਇਕ ਸਥਾਪਿਤ ਪਰੰਪਰਾ ਹੈ । ਮਹੂਰਤ ਕਢਵਾਉਣ ਤੋਂ ਬਾਦ ਹੀ ਵਿਆਹ ਦੀ ਪ੍ਰਕ੍ਰਿਆ ਦਾ ਆਰੰਭ ਹੁੰਦਾ ਹੈ । ਸਚ ਪੁਛੋ ਤਾਂ ਲਗਨ ਕਢਵਾਉਣਾ ਵਿਆਹ ਲਈ ਤਿਆਰੀ ਦਾ ਉਦਘਾਟਨ ਕਰਨਾ ਹੈ ।

ਗੁਰਬਾਣੀ ਵਿਚ ਭਗਤੀ ਦਾ ਸਰੂਪ ਪ੍ਰੇਮ-ਪ੍ਰਧਾਨ ਹੈ । ਜੀਵਾਤਮਾ ਪਰਮਾਤਮਾ ਨਾਲ ਅਧਿਆਤਮਿਕ ਵਿਆਹ ਰਚਾਉਣ ਲਈ ਉਤਸੁਕ ਹੈ । ਇਸੇ ਲਈ ਉਹ ਆਪਣੇ ਗੁਰੂ- ਪਿਤਾ ਨੂੰ ਮੁਖ਼ਾਤਬ ਹੁੰਦੀ ਹੋਈ ਵਿਆਹ ਦਾ ਲਗਨ ਕਢਵਾਉਣ ਲਈ ਅਰਜ਼ੋਈ ਕਰਦੀ ਹੈ— ਬਾਬਾ ਲਗਨੁ ਗਣਾਇ ਹੰਭੀ ਵੰਞਾ ਸਾਹੁਰੈ ਬਲਿਰਾਮ ਜੀਉ ( ਗੁ.ਗ੍ਰੰ. 763 ) । ਜਦੋਂ ਲਗਨ ਜਾਂ ਮਹੂਰਤ ਨਿਸਚਿਤ ਹੋ ਜਾਂਦਾ ਹੈ ਤਾਂ ਜੀਵਾਤਮਾ ਰੂਪੀ ਇਸਤਰੀ ਖ਼ੁਸ਼ੀ ਨਾਲ ਉਤਸਾਹਿਤ ਹੋ ਜਾਂਦੀ ਹੈ— ਆਇਆ ਲਗਨੁ ਗਣਾਇ ਹਿਰਦੈ ਧਨ ਓਮਾਹੀਆ ਬਲਿਰਾਮ ਜੀਉ ( ਗੁ.ਗ੍ਰੰ.773 ) । ਇਥੇ ਅਧਿਆਤਮਿਕ ਵਿਆਹ ਨੂੰ ਲੋਕ-ਜੀਵਨ ਨਾਲ ਸੰਬੰਧਿਤ ਕਰਕੇ ਪ੍ਰੇਮ- ਭਗਤੀ ਨੂੰ ਸਮਾਜਿਕ ਪਰਿਪੇਖ ਪ੍ਰਦਾਨ ਕੀਤਾ ਗਿਆ ਹੈ । ਪਰ ਯਾਦ ਰਹੇ ਕਿ ਗੁਰੂ ਜੀ ਨੇ ਇਥੇ ਪਰੰਪਰਿਕ ਮਾਨਤਾ ਦਾ ਹੀ ਚਿਤ੍ਰਣ ਕੀਤਾ ਹੈ । ਉਂਜ ਸਿੱਖ ਧਰਮ ਵਿਚ ਲਗਨ ਆਦਿ ਦੀ ਕੋਈ ਮਾਨਤਾ ਪ੍ਰਚਿਲਤ ਨਹੀਂ ਹੈ । ਇਸ ਨੂੰ ਮਨਮਤ ਸਮਝਿਆ ਜਾਂਦਾ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.