ਲਹਿਲੀ ਕਲਾਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲਹਿਲੀ ਕਲਾਂ (ਪਿੰਡ): ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਜ਼ਿਲ੍ਹਾ ਨਗਰ ਤੋਂ ਲਗਭਗ 14 ਕਿ.ਮੀ. ਦੱਖਣ- ਪੂਰਬ ਵਾਲੇ ਪਾਸੇ ਸਥਿਤ ਇਕ ਪਿੰਡ ਜਿਸ ਵਿਚ ‘ਗੁਰਦੁਆਰਾ ਜੰਡ ਸਾਹਿਬ ਪਾਤਿਸ਼ਾਹੀ ਸੱਤ ’ ਬਣਿਆ ਹੋਇਆ ਹੈ। ਸਥਾਨਕ ਰਵਾਇਤ ਅਨੁਸਾਰ ਇਕ ਵਾਰ ਕੀਰਤਪੁਰ ਤੋਂ ਕਰਤਾਰਪੁਰ (ਜਲੰਧਰ) ਨੂੰ ਜਾਂਦੇ ਹੋਇਆਂ ਸੱਤਵੇਂ ਗੁਰੂ ਹਰਿ ਰਾਇ ਸਾਹਿਬ ਇਥੇ ਠਹਿਰੇ ਸਨ ਅਤੇ ਜੰਡ ਦੇ ਇਕ ਬ੍ਰਿਛ ਨਾਲ ਆਪਣਾ ਘੋੜਾ ਬੰਨ੍ਹਿਆ ਸੀ। ਉਹ ਬ੍ਰਿਛ ਗੁਰਦੁਆਰੇ ਦੇ ਪਰਿਸਰ ਵਿਚ ਹੁਣ ਵੀ ਮੌਜੂਦ ਦਸਿਆ ਜਾਂਦਾ ਹੈ ਅਤੇ ਉਸੇ ਕਰਕੇ ਗੁਰਦੁਆਰੇ ਦਾ ਨਾਂ ਜੰਡ ਸਾਹਿਬ ਪ੍ਰਚਲਿਤ ਹੋਇਆ ਹੈ। ਇਸ ਗੁਰੂ-ਧਾਮ ਦੀ ਸਾਂਭ-ਸੰਭਾਲ ਸਥਾਨਕ ਕਮੇਟੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 196, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.