ਲਹਿਲ ਕਲਾਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਲਹਿਲ ਕਲਾਂ (ਪਿੰਡ): ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇਕ ਪਿੰਡ ਜੋ ਲਹਿਰਾ ਨਗਰ ਤੋਂ 9 ਕਿ.ਮੀ. ਦੀ ਵਿਥ ਉਤੇ ਦੱਖਣ-ਪੂਰਬ ਦਿਸ਼ਾ ਵਿਚ ਸਥਿਤ ਹੈ। ਇਸ ਪਿੰਡ ਤੋਂ ਥੋੜੀ ਜਿੰਨੀ ਦੂਰੀ ’ਤੇ ਪੱਛਮ ਵਾਲੇ ਪਾਸੇ ਇਕ ਟਿੱਬੀ ਉਤੇ ਗੁਰੂ ਤੇਗ ਬਹਾਦਰ ਜੀ ਮਾਲਵੇ ਦੀ ਆਪਣੀ ਧਰਮ-ਪ੍ਰਚਾਰ ਯਾਤ੍ਰਾ ਵੇਲੇ ਠਹਿਰੇ ਸਨ। ਇਥੋਂ ਦੇ ‘ਅੜਕ’ ਨਾਂ ਦੇ ਇਕ ਬਿਰਧ ਕਿਸਾਨ ਨੇ ਗੁਰੂ ਜੀ ਦੀ ਸੇਵਾ ਕੀਤੀ। ਉਸ ਨੇ ਬਾਦ ਵਿਚ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਇਕ ਸਾਧਾਰਣ ਜਿਹਾ ਸਮਾਰਕ ਬਣਾਇਆ। ਸੰਨ 1883 ਈ. ਵਿਚ ਧਮਤਾਨ ਦੇ ਮਹੰਤ ਭਾਈ ਮੱਲ ਸਿੰਘ ਨੇ ਮੰਜੀ ਸਾਹਿਬ ਬਣਵਾਇਆ। ਸੰਨ 1980 ਈ. ਵਿਚ ਇਸ ਇਮਾਰਤ ਵਿਚ ਹੋਰ ਵਾਧਾ ਕੀਤਾ ਗਿਆ। ਗੁਰਦੁਆਰੇ ਦੇ ਪਰਿਸਰ ਵਿਚ ਬਾਬਾ ਅੜਕ ਦੀ ਸਮਾਧ ਵੀ ਬਣੀ ਹੋਈ ਹੈ। ਇਹ ਗੁਰੂ-ਧਾਮ ਹੁਣ ‘ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ’ ਦੇ ਨਾਂ ਨਾਲ ਪ੍ਰਸਿੱਧ ਹੈ ਅਤੇ ਇਸ ਦੀ ਵਿਵਸਥਾ ਬਾਬਾ ਅੜਕ ਦੇ ਵੰਸ਼ਜ ਕਰਦੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First