ਲੁਧਿਆਣਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੁਧਿਆਣਾ [ਨਿਪੁ] ਪੰਜਾਬ ਦਾ ਇੱਕ ਜ਼ਿਲ੍ਹਾ ਅਤੇ ਪ੍ਰਸਿੱਧ ਸ਼ਹਿਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1755, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲੁਧਿਆਣਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲੁਧਿਆਣਾ (ਨਗਰ): ਲੋਦੀਆਂ ਦਾ ਵਸਾਇਆ ਹੋਇਆ ਇਕ ਨਗਰ, ਜੋ ਬੁੱਢਾ ਨਾਲੇ ਦੇ ਕੰਢੇ ਉਤੇ ਸਥਿਤ ਹੈ। ਸਥਾਨਕ ਪਰੰਪਰਾ ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਇਥੇ ਆਏ ਸਨ। ਇਥੋਂ ਦਾ ਮੁੱਖ ਪ੍ਰਬੰਧਕ ਨਵਾਬ ਜਲਾਲੁੱਦੀਨ ਲੋਦੀ ਆਪਣੇ ਕਿਲ੍ਹੇ ਵਿਚ ਰਹਿੰਦਾ ਸੀ। ਜਦੋਂ ਉਸ ਨੇ ਗੁਰੂ ਜੀ ਦੀ ਆਮਦ ਸੁਣੀ ਤਾਂ ਦਰਸ਼ਨ ਲਈ ਕਿਲ੍ਹੇ ਤੋਂ ਬਾਹਰ ਆਇਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਇਸ ਬਸਤੀ ਨੂੰ ਸਦਾ ਸਤਲੁਜ ਦੇ ਹੜਾਂ ਦਾ ਡਰ ਬਣਿਆ ਰਹਿੰਦਾ ਹੈ, ਇਸ ਲਈ ਇਨ੍ਹਾਂ ਹੜਾਂ ਤੋਂ ਨਿਜਾਤ ਦਿਵਾਓ। ਗੁਰੂ ਜੀ ਨੇ ਅਸੀਸ ਦਿੰਦੇ ਹੋਇਆਂ ਕਿਹਾ ਕਿ ਜੇ ਪ੍ਰਜਾ ਪ੍ਰਤਿ ਚੰਗਾ ਵਿਵਹਾਰ ਕਰਦੇ ਰਹੇ ਤਾਂ ਹੜਾਂ ਤੋਂ ਬਚੇ ਰਹੋਗੇ।

ਗੁਰੂ ਜੀ ਦੇ ਪ੍ਰਸਥਾਨ ਤੋਂ ਬਾਦ ਉਨ੍ਹਾਂ ਦੀ ਯਾਦ ਵਿਚ ਇਕ ਥੜਾ ਸਾਹਿਬ ਬਣਵਾਇਆ ਗਿਆ ਜਿਥੇ ਆ ਕੇ ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਾਉਂਦੇ ਸਨ। ਸੰਨ 1970 ਈ. ਤੋਂ ਬਾਦ ਇਥੇ ਇਮਾਰਤ ਬਣਵਾਈ ਗਈ , ਜੋ ਗੁਰਦੁਆਰਾ ਗਊ ਘਾਟ ਪਾਤਿਸ਼ਾਹੀ ਪਹਿਲੀ ਦੇ ਨਾਂ ਨਾਲ ਪ੍ਰਸਿੱਧ ਹੈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਸੇਵਾ-ਸੰਭਾਲ ਸਥਾਨਕ ਕਮੇਟੀ ਕਰਦੀ ਹੈ। ਇਸ ਦੇ ਨਾਲ ਇਕ ਸਰੋਵਰ ਵੀ ਬਣਵਾ ਦਿੱਤਾ ਗਿਆ ਹੈ।

ਸਿੱਖ-ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਛਾਵਣੀ ਫਿਲੌਰ ਸੀ। ਉਸ ਦੇ ਮੁਕਾਬਲੇ ਅੰਗ੍ਰੇਜ਼ਾਂ ਨੇ ਸੰਨ 1809 ਈ. ਵਿਚ ਇਥੇ ਆਪਣੀ ਛਾਵਨੀ ਕਾਇਮ ਕੀਤੀ। ਅਜ-ਕਲ ਇਹ ਪੰਜਾਬ ਦਾ ਪ੍ਰਮੁਖ ਸੰਨਤੀ ਨਗਰ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.