ਵਣਜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਣਜ ( ਨਾਂ , ਪੁ ) ਵਿਉਪਾਰ; ਤਜਾਰਤ; ਸੌਦਾਗਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਣਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਣਜ [ ਨਾਂਪੁ ] ਖ਼ਰੀਦ-ਵੇਚ ਦਾ ਕੰਮ , ਵਪਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਣਜ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Commerce _ ਵਣਜ : ਚੀਜ਼ਾਂ ਦਾ ਵਟਾਂਦਰਾ ਜਾਂ ਖ਼ਰੀਦਣਾ ਅਤੇ ਵੇਚਣਾ , ਖ਼ਾਸ ਕਰ ਵੱਡੇ ਪੈਮਾਨੇ ਤੇ ਇਸ ਵਿਚ ਇਕ ਥਾਂ ਤੋਂ ਦੂਜੀ ਥਾਂ ਢੋ ਢੁਆਈ ਵੀ ਪਲਚੀ ਹੁੰਦੀ ਹੈ । ਚੇਂਬਚਰਜ਼ ਟਵੀਂਟੀਅਥ ਸੈਂਚਰੀ ਡਿਕਸ਼ਨਰੀ ਅਨੁਸਾਰ ਅੰਗਰੇਜ਼ੀ ਵਿਚ ਇਸ ਸ਼ਬਦ ਦਾ ਮਤਲਬ ਹੈ ਕੌਮਾਂ ਜਾਂ ਵਿਅਕਤੀਆਂ ਵਿਚਕਾਰ ਵਖਰ ਦਾ ਵੱਡੇ ਪੈਮਾਨੇ ਤੇ ਵਟਾਂਦਰਾ । ਪੰਜਾਬੀ ਕੋਸ਼ ਵਿਚ ਇਸ ਦਾ ਅਰਥ ਵਪਾਰ , ਸੁਦਾਗਰੀ ਦਿੱਤਾ ਹੋਇਆ ਹੈ । ਕੋਸ਼ਕਾਰੀ ਦੇ ਨਿਯਮਾਂ ਅਨੁਸਾਰ ਸ਼ਬਦ ਦੀ ਵਿਆਖਿਆ ਨਹੀਂ ਦਿੱਤੀ ਗਈ । ਇਸ ਲਈ ਇਹ ਅਰਥ ਆਮ ਬੋਲਚਾਲ ਦੇ ਅਤੇ ਅਧੂਰੇ ਹਨ ਅਤੇ ਪ੍ਰਮਾਣੀਕ ਨਹੀਂ ਕਹੇ ਜਾ ਸਕਦੇ ।

            ਵਣਜ ਵਿਚ ਚੀਜ਼ਾਂ ਦਾ ਵਟਾਂਦਰਾ ਜਾਂ ਖ਼ਰੀਦਣਾ ਅਤੇ ਵੇਚਣਾ ਸਾਰ ਰੂਪ ਵਿਚ ਪਲਚਿਆ ਹੋਇਆ ਹੁੰਦਾ ਹੈ ਜਦ ਕਿ ਉਦਯੋਗ ਵਿਚ ਤਤਵਿਕ ਤੌਰ ਤੇ ਚੀਜ਼ਾਂ ਬਣਾਉਣ ਦਾ ਕੰਮ ਆਉਂਦਾ ਹੈ । ਇਸ ਤਰ੍ਹਾਂ ਵਣਜ ਅਤੇ ਉਦਯੋਗ ਦੋ ਸ਼ਬਦਾਂ ਦੇ ਅਰਥਾਂ ਵਿਚ ਬੁਨਿਆਦੀ ਫ਼ਰਕ ਹੈ । ਇਹ ਠੀਕ ਹੈ ਕਿ ਵਪਾਰ ਦਾ ਤਤ ਦੋਹਾਂ ਸ਼ਬਦਾਂ ਵਿਚ ਆ ਜਾਂਦਾ ਹੈ , ਪਰ ਉਨ੍ਹਾਂ ਦੇ ਤਤਵਿਕ ਲਛਣ ਅਰਥਾਤ ਉਦਯੋਗ ਵਿਚ ਬਣਾਉਣਾ ਅਤੇ ਵਣਜ ਅਤੇ ਵਟਾਂਦਰਾ ਅਤੇ ਖ਼ਰੀਦ ਫ਼ਰੋਖ਼ਤ ਵਖਰੇ ਹਨ । ਇਸ ਲਈ ਉਦਯੋਗ ਅਤੇ ਵਣਜ ਸਮਾਨਾਰਥਕ ਸ਼ਬਦ ਨਹੀਂ ਹਨ । ਆਟੇ ਦੀ ਮਿਲ ਲਾਉਣਾ ਇਕ ਲਿਹਾਜ਼ ਨਾਲ ਵਣਜਕ ਹੈ ਅਤੇ ਦੂਜੇ ਭਾਵ ਵਿਚ ਉਦਯੋਗ ਹੈ । ਇਸ ਤਰ੍ਹਾਂ ਇਹ ਅੰਸ਼ਕ ਤੌਰ ਤੇ ਵਣਜਕ ਅਤੇ ਅੰਸ਼ਕ ਤੌਰ ਤੇ ਉਦਯੋਗਿਕ ਹੈ । ( ਰਾਮ ਸਰੂਪ ਬਨਾਮ ਜਾਨਕੀ ਦਾਸ ਜੈ ਕੁਮਾਰ ਏ ਆਈ ਆਰ 1976 ਦਿਲੀ 219 ) ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2554, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.