ਵਰਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਰਗ 1 [ਨਾਂਪੁ] ਉਹ ਚਕੋਣਾ ਖੇਤਰ ਜਿਸ ਦੀ ਲੰਬਾਈ ਅਤੇ ਚੁੜਾਈ ਬਰਾਬਰ ਹੋਵੇ ਅਤੇ ਕੋਣ 90 ਦਰਜੇ ਦੇ ਹੋਣ 2 [ਨਾਂਪੁ] ਸ਼੍ਰੇਣੀ , ਗਰੁੱਪ, ਜਮਾਤ; ਇੱਕੋ ਜਿਹੀਆਂ ਚੀਜ਼ਾਂ ਦਾ ਸਮੂਹ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਰਗ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Class_ਵਰਗ: ਕੁਝ ਵਿਅਕਤੀ ਜਾਂ ਚੀਜ਼ਾਂ ਜੋ ਕਿਸੇ ਸਾਂਝੇ ਪ੍ਰਯੋਜਨ ਲਈ ਇਕੋ ਦਰਜੇ ਵਿਚ ਇਕੱਠੇ ਕੀਤੇ ਜਾਂਦੇ ਹਨ ਜਾਂ ਜੋ ਕੋਈ ਸਾਂਝੀ ਖ਼ਾਸੀਅਤ ਰਖਦੇ ਹੋਣ। ਵਰਗ ਦਾ ਮਤਲਬ ਹੈ ਲੋਕਾਂ ਦਾ ਇਕੋ ਜਿਹਾ ਭਾਗ ਜੋ ਕਿਸੇ ਇਕਸਾਰਤਾ ਜਾਂ ਸਾਂਝੇ ਵਸਫ਼ ਕਰਕੇ ਇਕ ਗਰੁਪ ਵਿਚ ਰਖੇ ਜਾ ਸਕਦੇ ਹਨ ਅਤੇ ਜੋ ਕਿਸੇ ਸਾਂਝੇ ਲਛਣ ਜਿਵੇਂ ਹੈਸੀਅਤ, ਰੈਕ , ਕੰਮ ਧੰਧੇ, ਕਿਸੇ ਲੋਕੈਲਿਟੀ ਵਿਚ ਨਿਵਾਸ, ਨਸਲ , ਧਰਮ ਆਦਿ ਦੇ ਆਧਾਰ ਤੇ ਪਛਾਣੇ ਜਾ ਸਕਦੇ ਹਨ। ਇਹ ਤੈਅ ਕਰਨ ਲਈ ਕਿ ਕੀ ਕੋਈ ਖ਼ਾਸ ਭਾਗ ਵਰਗ ਗਠਤ ਕਰਦਾ ਹੈ, ਜਾਤ ਨੂੰ ਬਿਲਕੁਲ ਛਡਿਆ ਨਹੀਂ ਜਾ ਸਕਦਾ। ਪਹਿਲਾਂ ਸਰਵ ਉੱਚ ਅਦਾਲਤ ਦਾ ਮਤ ਸੀ ਕਿ ਵਰਗ ਬਾਰੇ ਨਿਰਨਾ ਕਰਨ ਲਈ ਕੇਵਲ ਜਾਤ ਨੂੰ ਹੀ ਆਧਾਰ ਨਹੀਂ ਬਣਾਇਆ ਜਾ ਸਕਦਾ ਪਰ ਹੁਣ ਇੰਦਰਾ ਸਾਹਨੀ ਬਨਾਮ ਭਾਰਤ ਦਾ ਸੰਘ ਵਿਚ ਅਦਾਲਤ ਨੇ ਕਿਹਾ ਹੈ ਕਿ ਜਾਤ ਵੀ ਇਕ ਵਖਰਾ ਵਰਗ ਹੋ ਸਕਦਾ ਹੈ।

       ਪਛੜਿਆਪਨ ਨਿਸਚਿਤ ਕਰਨ ਲਈ ਕਸਵਟੀ ਕੇਵਲ ਧਰਮ, ਨਸਲ, ਜਾਤ, ਲਿੰਗ ਜਾਂ ਜਨਮ-ਸਥਾਨ ਤੇ ਆਧਾਰਤ ਨਹੀਂ ਹੋਣੀ ਚਾਹੀਦੀ। ਪਛੜਿਆਪਨ ਸਮਾਜਕ ਅਤੇ ਸਿਖਿਅਕ ਹੋਣ ਕਾਰਨ ਉਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਦੇ ਪਛੜੇਪਨ ਦਾ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲੇ ਸ਼ਿਕਾਰ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3896, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.