ਵਰਗੀਕਰਨ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Classification (ਕਲੈਸਿਫਿਕੇਇਸ਼ਨ) ਵਰਗੀਕਰਨ: ਸ਼੍ਰੇਣੀਆਂ ਵਿੱਚ ਪਦਾਰਥਾਂ, ਵਸਤਾਂ ਜਾਂ ਘਟਨਾਵਾਂ ਦੇ ਸਿਲਸਿਲੇਵਾਰ ਗੁੱਟ ਬਣਾਉਣੇ, ਜਿਹੜੇ ਆਪਸ ਵਿੱਚ ਵਿਸ਼ੇਸ਼ਤਾਵਾਂ ਅਤੇ ਸਾਕੇਦਾਰੀਆਂ ਸਾਂਝੀਆਂ ਰੱਖਦੇ ਹਨ। ਵਰਗੀ-ਕਰਨ ਬਹੁਤ ਸਾਰੇ ਵਿਗਿਆਨਾਂ ਵਿੱਚ ਅਧਿਐਨ ਲਈ ਇਕ ਮੂਲ ਕਦਮ ਹੈ। ਇਸੇ ਤਰ੍ਹਾਂ ਜੁਗਰਾਫ਼ੀਏ ਵਿੱਚ ਵਰਗੀਕਰਨ ਦੀ ਬਹੁਤ ਮਹੱਤਤਾ ਹੈ ਕਿਉਂਕਿ ਅਨੇਕ ਪ੍ਰਕਾਰ ਦੇ ਅੰਕੜਿਆਂ ਨੂੰ ਤਰਤੀਬ ਦੇਣੀ ਹੁੰਦੀ ਹੈ। ਵਰਗੀਕਰਨਾਂ ਦੇ ਵਿਕਾਸ ਲਈ ਕੁਝ ਮੂਲ ਅਧਿਐਨ ਵਿਧੀਆਂ ਦਾ ਗਿਆਨ ਹੋਣਾ ਜ਼ਰੂਰੀ ਹੈ। ਮਿਸਾਲ ਵਜੋਂ, ਜੁਗਰਾਫ਼ਰ ਵਰਗੀਕਰਨਾਂ ਨੂੰ ਵਖਰਾਉਂਦੇ (between intrinsic and extrinsic classifications monothetic and polythetic classifications and attribute -based and variable based classifications) ਹਨ ਤਾਂ ਜੋ ਅਧਿਐਨ ਵਿਗਿਆਨਿਕ ਢੰਗ ਨਾਲ ਸਹੀ ਅਤੇ ਸਪਸ਼ਟ ਰੂਪ ਵਿੱਚ ਹੋ ਸਕਣ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3738, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਰਗੀਕਰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਰਗੀਕਰਨ [ਨਾਂਪੁ] ਸ਼੍ਰੇਣੀ ਅਨੁਸਾਰ ਵੰਡ , ਸ਼੍ਰੇਣੀਕਰਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.