ਵਰਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਰਤ [ਨਾਂਪੁ] ਭੋਜਨ ਆਦਿ ਨਾ ਖਾਣ ਦਾ ਭਾਵ, ਰੋਜ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8926, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਰਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਤ: ਇਸ ਦਾ ਸ਼ਾਬਦਿਕ ਅਰਥ ਹੈ ਪ੍ਰਣ, ਪ੍ਰਤਿਗਿਆ। ਇਸ ਨੂੰ ‘ਉਪਵਾਸ’ ਵੀ ਕਿਹਾ ਜਾਂਦਾ ਹੈ। ਇਸ ਤੋਂ ਭਾਵ ਹੈ ਕਿਸੇ ਖ਼ਾਸ ਦਿਨ ਜਾਂ ਸਮੇਂ ਲਈ ਭੋਜਨ ਦਾ ਤਿਆਗ ਕਰਨ ਦੀ ਪ੍ਰਤਿਗਿਆ। ਉਂਜ ਤਾਂ ਹੋਰਨਾਂ ਧਰਮਾਂ ਵਿਚ ਵੀ ਵਰਤ ਰਖਣ ਦੀਆਂ ਪਰੰਪਰਾਵਾਂ ਮੌਜੂਦ ਹਨ, ਪਰ ਹਿੰਦੂ ਸੰਸਕ੍ਰਿਤੀ ਵਿਚ ਵਰਤ ਰਖਣ ਪ੍ਰਤਿ ਬਹੁਤ ਉਲਾਰ ਹੈ। ਸਭ ਤੋਂ ਅਧਿਕ ਮਹਾਤਮ ‘ਏਕਾਦਸੀ ’ (ਵੇਖੋ) ਵਰਤ ਦਾ ਦਸਿਆ ਗਿਆ ਹੈ।

ਗੁਰਮਤਿ ਵਿਚ ਵਰਤ ਰਖਣ ਦਾ ਨਿਖੇਧ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਰਾਮਕਲੀ ਰਾਗ ਵਿਚ ਕਿਹਾ ਹੈ—ਅੰਨੁ ਖਾਹਿ ਦੇਹੀ ਦੁਖੁ ਦੀਜੈ ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ (ਗੁ.ਗ੍ਰੰ.905)। ਸਾਰੰਗ ਰਾਗ ਦੀ ਵਾਰ ਦੇ ਇਕ ਸ਼ਲੋਕ ਵਿਚ ਅਨੁਸ਼ਠਾਨਾਂ ਅਥਵਾ ਨਿਯਮਾਂ ਦਾ ਭਾਵੀਕਰਣ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ—ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ (ਗੁ.ਗ੍ਰੰ.1245)। ਸੰਤ ਕਬੀਰ ਨੇ ਵਰਤ ਨੂੰ ਪਾਖੰਡ ਕਹਿੰਦਿਆਂ ਸਥਾਪਨਾ ਕੀਤੀ ਹੈ—ਛੋਡਹਿ ਅੰਨੁ ਕਰਹਿ ਪਾਖੰਡ ਨਾ ਸੋਹਾਗਨਿ ਨਾ ਉਹਿ ਰੰਡ ਜਗ ਮਹਿ ਬਕਤੇ ਦੂਧਾਧਾਰੀ ਗੁਪਤੀ ਖਾਵਹਿ ਵਟਿਕਾ ਸਾਰੀ ਅੰਨੈ ਬਿਨਾ ਹੋਇ ਸੁਕਾਲੁ ਤਜਿਐ ਅੰਨਿ ਮਿਲੈ ਗੁਪਾਲੁ (ਗੁ.ਗ੍ਰੰ.873)।

ਸਪੱਸ਼ਟ ਹੈ ਕਿ ਗੁਰਮਤਿ ਵਰਤ ਰਖਣ ਦੇ ਵਿਰੁੱਧ ਹੈ। ਹਾਂ, ਸਹਿਜ ਸੰਜਮ ਰਖਦੇ ਹੋਇਆਂ ਅਲਪ ਆਹਾਰ ਕਰਨਾ ਉਚਿਤ ਹੈ—ਓਨ੍ਹੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ (ਗੁ.ਗ੍ਰੰ.467)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਰਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਰਤ (ਸੰ.। ਸੰਸਕ੍ਰਿਤ ਵ੍ਰਤ) ਬਰਤ। ਵਰਤ, ਫਾਕਾ ਰੱਖਣਾ, ਯਾ ਕਿਸੇ ਸੰਜਮ ਦਾ ਖਾਣਾ। ਯਥਾ-‘ਵਰਤ ਨ ਰਹਉ ਨ ਮਹ ਰਮਦਾਨਾ’।

ਦੇਖੋ, ‘ਬਰਤ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.