ਵਾਇਲਡ ਕਾਰਡ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Wildcards

ਕਈ ਵਾਰ ਇਕੋ ਵਰਗੇ ਨਾਂਵਾਂ ਵਾਲੀਆਂ ਫਾਈਲਾਂ ਉੱਪਰ ਕੋਈ ਸਾਂਝਾ ਕੰਮ ਕਰਨਾ ਪੈਂਦਾ ਹੈ । ਇਸ ਹਾਲਤ ਵਿੱਚ ਇੱਕ-ਇੱਕ ਫਾਈਲ ਨੂੰ ਵੱਖਰੀ-ਵੱਖਰੀ ਕਮਾਂਡ ਦੇਣ ਦੀ ਬਜਾਏ ਵਾਇਲਡ ਕਾਰਡ ਅੱਖਰਾਂ ( ਸਾਂਝੀ ਕਮਾਂਡ ) ਦੀ ਵਰਤੋਂ ਕੀਤੀ ਜਾਂਦੀ ਹੈ । ਅਜਿਹਾ ਕਰਨ ਲਈ ਦੋ ਚਿੰਨ੍ਹਾਂ ‘*’ ( ਅਸਟਰਈਸਕ ) ਅਤੇ ‘ ? ’ ( ਪ੍ਰਸ਼ਨ ਚਿੰਨ੍ਹ ) ਦੀ ਵਰਤੋਂ ਕੀਤੀ ਜਾਂਦੀ ਹੈ ।

ਉਪਰ ਦਿਖਾਈਆਂ ਫਾਈਲਾਂ ਵਿੱਚੋਂ ਹਰੇਕ ਦੇ ਨਾਮ ਦੇ ਦੋ ਹਿੱਸੇ ਹਨ- ਇਕ ਪ੍ਰਾਇਮਰੀ ਨਾਮ ਤੇ ਦੂਸਰਾ ਸੈਕੰਡਰੀ ਨਾਮ । ਆਓ ਹੁਣ ਵਾਇਲਡ ਕਾਰਡ ਦੇ ““ ? ” ” ਚਿੰਨ੍ਹ ( ਪ੍ਰਸ਼ਨ ਚਿੰਨ੍ਹ ) ਬਾਰੇ ਜਾਣੀਏ ।

ਪ੍ਰਸ਼ਨ ਚਿੰਨ੍ਹ ( ? ) ਦੀ ਵਰਤੋਂ ਫਾਈਲ ਦੇ ਕਿਸੇ ਇਕ ਅੱਖਰ ਜਾਂ ਬਹੁਤ ਸਾਰੇ ਅੱਖਰਾਂ ਲਈ ਕੀਤੀ ਜਾਂਦੀ ਹੈ ।

ਉਦਾਹਰਨ : ( ੳ ) ਜਦੋਂ ਤੁਸੀਂ ਲਿਖਦੇ ਹੋ

C : \ > DIR RA ? .PM5 ਤਾਂ RA ਤੋਂ ਸ਼ੁਰੂ ਹੋਣ ਵਾਲੇ ਤਿੰਨ ਅੱਖਰਾਂ ਵਾਲੇ ਨਾਮ ਦੀਆਂ ਉਹ ਫਾਈਲਾਂ ਨਜ਼ਰ ਆਉਣਗੀਆਂ ਜਿਨ੍ਹਾਂ ਦਾ ਸੈਕੰਡਰੀ ਨਾਮ .PM5 ( ਪੇਜ਼ ਮੇਕਰ 5 ) ਹੈ । ਸੋ ਇੱਥੇ ਫਾਈਲਾਂ RAM.PM5 ਅਤੇ RAJ.PM5 ਪ੍ਰਦਰਸ਼ਿਤ ਹੋਵੇਗੀ ।

( ਅ ) ਜਦੋਂ ਤੁਸੀਂ ਲਿਖੋਗੇ

                  C : \ > DIR P ? ? .BAS ਤਾਂ P ਤੋਂ ਸ਼ੁਰੂ ਹੋਣ ਵਾਲੇ ਤਿੰਨ ਅੱਖਰਾਂ ਦੇ ਨਾਮ ਦੀਆਂ ਉਹ ਫਾਈਲਾਂ ਨਜ਼ਰ     ਆਉਣਗੀਆਂ ਜਿਨ੍ਹਾਂ ਦਾ ਸੈਕੰਡਰੀ ਨਾਮ .BAS ਹੈ । ਸੋ ਇੱਥੇ ਸਿਰਫ਼ ਦੋ ਫਾਈਲਾਂ PAT.BAS ਅਤੇ                           PUN.BAS ਹੀ ਨਜ਼ਰ ਆਉਣਗੀਆਂ ।

( ੲ ) ਜਦੋਂ ਤੁਸੀਂ ਲਿਖੋਗੇ

                  C : \ > DIR R ? ? . ? ? ? ? ਤਾਂ R ਤੋਂ ਸ਼ੁਰੂ ਹੋਣ ਵਾਲੇ ਤਿੰਨ ਅੱਖਰਾਂ ਵਾਲੇ ਨਾਮ ਦੀਆਂ ਉਹ ਫਾਈਲਾਂ ਨਜ਼ਰ ਆਉਣਗੀਆਂ ਜਿਨ੍ਹਾਂ ਦਾ ਤਿੰਨ ਅੱਖਰਾਂ ਵਾਲਾ ਕੋਈ ਵੀ ਸੈਕੰਡਰੀ ਨਾਮ ਹੋਵੇ । ਇਸ ਨਾਲ RAM.PM5 ,             RAJ.DOC ਅਤੇ RAJ.PM5 ਪ੍ਰਦਰਸ਼ਿਤ ਹੋਣਗੀਆਂ ।

( ਸ ) ਜਦੋਂ ਤੁਸੀਂ ਲਿਖਦੇ ਹੋ

                  C : /> DIR R ? ? ? T.DOC ਤਾਂ ਤੁਹਾਨੂੰ 5 ਅੱਖਰਾਂ ਵਾਲੀਆਂ .DOC ਸੈਕੰਡਰੀ ਨਾਮ ਵਾਲੀਆਂ                                     ਸਿਰਫ਼ ਉਹ ਫਾਈਲ/ਫਾਈਲਾਂ ਨਜ਼ਰ ਆਉਣਗੀਆਂ ਜਿਨ੍ਹਾਂ ਦਾ ਪਹਿਲਾ ਅੱਖਰ R ਅਤੇ ਆਖਰੀ                           ਅੱਖਰ T ਹੋਵੇ । ਸੋ ਇਸ ਕਮਾਂਡ ਦੇਣ ਉਪਰੰਤ ਸਿਰਫ਼ ROHIT.DOC ਪ੍ਰਦਰਸ਼ਿਤ ਹੋਵੇਗੀ ।

ਨੋਟ : ਜੇਕਰ ‘‘ ? ’ ’ ਦੀ ਵਰਤੋਂ ਪੈਟਰਨ ਦੇ ਵਿਚਕਾਰ ਕੀਤੀ ਜਾਵੇ ਤਾਂ ਇਹ ਯਕੀਨਨ ਤੌਰ ਤੇ ਇਕ ਹੀ ਕਰੈਕਟਰ ਨੂੰ ਪ੍ਰਦਰਸ਼ਿਤ ਕਰੇਗਾ । ਜਿਵੇਂ ਕਿ R ? ? ? T.DOC ਵਿੱਚ ਤਿੰਨ ਕਰੈਕਟਰਜ਼ ਨੂੰ ਦਰਸਾਇਆ ਗਿਆ ਹੈ । ਸੋ ਇਸ ਵਿੱਚ ਸਿਰਫ਼ ROHIT.DOC ਫਾਈਲ ਹੀ ਪ੍ਰਦਰਸ਼ਿਤ ਹੋਵੇਗੀ । ਜੇਕਰ ROOT ਡਾਇਰੈਕਟਰੀ ਵਿੱਚ RAT ਨਾਮ ਦੀ ਫਾਈਲ ਹੁੰਦੀ ਤਾਂ ਉਹ ਪ੍ਰਦਰਸ਼ਿਤ ਨਹੀਂ ਹੋਣੀ ਸੀ

ਅਸਟਰਈਸਕ ( * ) ਦੀ ਵਰਤੋਂ ਫਾਈਲ ਨੇਮ ਵਿੱਚ ਕਈ ਅੱਖਰਾਂ ਦੀ ਥਾਂ ਤੇ ਪਰ ਫਾਈਲ ਨੇਮ ਦੇ ਇਕ ਹਿੱਸੇ ਵਿੱਚ ਇਕੋ ਵਾਰ ਹੀ ਕੀਤੀ ਜਾਂਦੀ ਹੈ ।

                  ਉਦਾਹਰਨਾਂ

                  ( 1 ) ਜਦੋਂ ਤੁਸੀਂ ਲਿਖੋਗੇ

                  C : \ > DIR RA*.PM5

.PM5 ਸੈਕੰਡਰੀ ਨਾਮ ਵਾਲੀਆਂ ਉਹ ਸਾਰੀਆਂ ਫਾਈਲਾਂ ਲੱਭੀਆਂ ਜਾਣਗੀਆਂ ਜੋ RA ਨਾਲ ਸ਼ੁਰੂ ਹੁੰਦੀਆਂ ਹਨ । ਇਸ ਕਮਾਂਡ ਵਿੱਚ ਫਾਈਲ ਨਾਮ ਦੇ ਅੱਖਰਾਂ ਦੀ ਗਿਣਤੀ ਨਾਲ ਕੋਈ ਸਬੰਧ ਨਹੀਂ ।

                  ਇਸ ਨਾਲ ਫਾਈਲਾਂ

                  RAM.PM5

                  RAJ.PM5

ਪ੍ਰਦਰਸ਼ਿਤ ਹੋਣਗੀਆਂ ।

( 2 ) ਜਦੋਂ ਤੁਸੀਂ ਲਿਖੋਗੇ

                  C : \ > DIR R*.DOC

ਇਸ ਨਾਲ ਹੇਠ ਲਿਖੀਆਂ ਫਾਈਲਾਂ

                  ROHIT.DOC

                  RAJ.DOC

ਪ੍ਰਦਰਸ਼ਿਤ ਹੋਣਗੀਆਂ ।

( 3 ) ਜਦੋਂ ਤੁਸੀਂ ਲਿਖੋਗੇ

                  C : \ > DIR R*.*

ਇਸ ਨਾਲ R ਤੋਂ ਸ਼ੁਰੂ ਹੋਣ ਵਾਲੀਆਂ ਸਾਰੀਆਂ ( ਹਰੇਕ ਤਰ੍ਹਾਂ ਦੀ ਐਕਸਟੈਂਸ਼ਨ ਵਾਲੀਆਂ ) ਫਾਈਲਾਂ ਪ੍ਰਦਰਸ਼ਿਤ ਹੋਣਗੀਆਂ ਜਿਵੇਂ :

                  ROHIT.DOC

                  RAM.PM5

                  RAJ.DOC

                  RAJ.PM5

( 4 ) ਜਦੋਂ ਤੁਸੀਂ ਲਿਖੋਗੇ

                  C : \ > *.DOC

ਇਸ ਨਾਲ ਉਹ ਸਾਰੀਆਂ ਫਾਈਲਾਂ ਜਿਨ੍ਹਾਂ ਦਾ ਸੈਕੰਡਰੀ ਨਾਮ DOC ਹੈ , ਪ੍ਰਦਰਸ਼ਿਤ ਹੋਣਗੀਆਂ ।

                  ROHIT.DOC

                  RAJ.DOC

                  AB.DOC

ਵਾਇਲਡ ਕਾਰਡ ? ਦੀ ਤਰ੍ਹਾਂ ਇਹ DIR ਕਮਾਂਡ ਤਕ ਸੀਮਿਤ ਨਹੀਂ ਹੈ । ਇਸ ਨੂੰ ਕਈ ਹੋਰ DOS ਕਮਾਂਡਾਂ ਨਾਲ ਮਿਲਾ ਕੇ ਵਰਤਿਆ ਜਾ ਸਕਦਾ ਹੈ ਜਿਵੇਂ ਕਿ ਹੇਠਾਂ ਦਿੱਤੀ ਕਾਪੀ ਕਮਾਂਡ ਵਿੱਚ ਦੇਖੋ :

                  C : \ > COPY C : \ *.DOC C : \ SAFE

ਇਹ ਸਾਰੀਆਂ ਫਾਈਲਾਂ ਜਿਨ੍ਹਾਂ ਦਾ ਸੈਕੰਡਰੀ ਨੇਮ DOC ਹੈ ਰੂਟ ਡਾਇਰੈਕਟਰੀ ਵਿੱਚੋਂ ਸਬ- ਡਾਇਰੈਕਟਰੀਜ਼ C : \ SAFE ਵਿੱਚ ਕਾਪੀ ਹੋ ਜਾਣਗੀਆਂ ।

ਫਾਈਲ ਨਾਮ ਦੇ ਕਿਸੇ ਇਕ ਹਿੱਸੇ ਵਿੱਚ = ਦੀ ਵਰਤੋਂ ਇਕ ਤੋਂ ਵੱਧ ਵਾਰ ਕਰਨਾ ਠੀਕ ਨਹੀਂ ਹੈ ।

ਜਿਵੇਂ

C : \ > DIR **.DC

* ਤੋਂ ਬਾਅਦ ਕੋਈ ਅੱਖਰ ਲਿਖਣ ਦਾ ਕੋਈ ਮਤਲਬ ਨਹੀਂ ਹੈ ਜਿਵੇਂ

                  C : \ > DIR *R.DOC

                  C : \ > DIR *.DOC ਵਾਲਾ ਹੀ ਹੈ ।

ਇੱਥੇ ਪਹਿਲੀ ਕਮਾਂਡ ਦਾ ਮਤਲਬ ਦੂਸਰੀ ਕਮਾਂਡ ਵਾਲਾ ਹੀ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਾਇਲਡ ਕਾਰਡ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Wild Cards

ਡੌਸ ਵਿੱਚ ਕਈ ਵਾਰ ਸਾਂਝੇ ਨਾਂਵਾਂ ਵਾਲੀਆਂ ਫਾਈਲਾਂ ਉੱਪਰ ਇਕੋ ਜਿਹਾ ਕੰਮ ਕਰਨਾ ਪੈਂਦਾ ਹੈ । ਇੱਕ-ਇੱਕ ਫਾਈਲ ਨੂੰ ਵੱਖਰੀ-ਵੱਖਰੀ ਕਮਾਂਡ ਦੇਣ ਦੀ ਬਜਾਏ ਸਾਂਝੀ ਕਮਾਂਡ ਦਿੱਤੀ ਜਾਂਦੀ ਹੈ । ਅਜਿਹਾ ਕਰਨ ਲਈ ਦੋ ਚਿੰਨ੍ਹਾਂ ‘*’ ਅਤੇ ‘ ? ’ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਨੂੰ ਵਾਇਲਡ ਕਾਰਡ ਕਿਹਾ ਜਾਂਦਾ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.