ਵਾਧੂ ਸ਼ਬਦ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Surplusage_ਵਾਧੂ ਸ਼ਬਦ: ਕਿਸੇ ਪ੍ਰਵਿਧਾਨ ਦੇ ਅਰਥ ਕਢਣ ਲਗਿਆਂ ਕਈ ਵਾਰੀ ਇਹ ਉਚਿਤ  ਹੁੰਦਾ ਹੈ ਕਿ ਕੁਝ ਵਾਧੂ ਲਫ਼ਜ਼  ਫ਼ਜ਼ੂਲ  ਸਮਝ ਕੇ ਛਡ ਦਿੱਤੇ ਜਾਣ; ਇਹ ਹੀ ਗੱਲ ਵਸੀਅਤ ਦੀ ਲਿਖਤ ਨੂੰ ਲਾਗੂ ਹੁੰਦੀ ਹੈ। ਲੇਕਿਨ ਅਦਾਲਤਾਂ ਇਸ ਤਰ੍ਹਾਂ ਦੇ ਅਰਥ-ਨਿਰਨੇ ਦੇ ਖ਼ਿਲਾਫ਼ ਹਨ ਜਿਸ ਵਿਚ ਐਕਟ ਦੇ ਕੁਝ ਸ਼ਬਦ ਵਾਧੂ ਸਮਝ ਕੇ ਛੱਡ ਦਿੱਤੇ ਜਾਂਦੇ ਹਨ। ਬ੍ਰਹਮ ਦੇਉ ਬਨਾਮ ਹਰੋ ਸਿੰਘ (ਏ  ਆਈ ਆਰ 1935 ਪਟ 237) ਅਨੁਸਾਰ ਜੇਕਰ ਵਾਧੂ ਲਫ਼ਜ਼ਾਂ ਕਾਰਨ ਕਿਸੇ ਪ੍ਰਵਿਧਾਨਕ ਉਪਬੰਧ ਦਾ ਹਾਸੋਹੀਣਾ ਅਰਥ ਨ ਨਿਕਲਦਾ ਹੋਵੇ ਤਾਂ ਕੋਈ ਸ਼ਬਦ ਛਡਿਆ ਨਹੀਂ ਜਾਣਾ ਚਾਹੀਦਾ। ਹਰਨਾਰਾਇਨ ਬਨਾਮ ਰਾਮਜੀਦਾਸ (ਏ ਆਈ ਆਰ 1914 ਇਲਾ. 191) ਵਿਚ ਤਾਂ ਇਹ ਵੀ ਕਿਹਾ ਗਿਆ ਹੈ ਕਿ ਪ੍ਰਵਿਧਾਨ ਦੀ ਉਨ੍ਹਾਂ ਲਫ਼ਜ਼ਾਂ ਦੇ ਜੋ ਵਾਧੂ ਜਾਪਦੇ ਹੋਣ ਉਨ੍ਹਾਂ ਦੇ ਵਿਸਤ੍ਰਿਤ ਅਰਥ ਕਢਣੇ ਚਾਹੀਦੇ ਹਨ ਅਤੇ ਪ੍ਰਸੰਗ ਕਾਰਨ ਉਨ੍ਹਾਂ ਦੇ ਅਰਥ ਸੀਮਤ ਨਹੀਂ ਕਰਨੇ ਚਾਹੀਦੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 578, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.