ਵਾਯੂਮੰਡਲ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Atmosphere (ਐਟਮਅਸਫ਼ਿਅ*) ਵਾਯੂਮੰਡਲ: ਧਰਤੀ ਦੇ ਆਲੇ-ਦੁਆਲੇ ਫੈਲਿਆ ਰੰਗ-ਰਹਿਤ, ਸਵਾਦ ਰਹਿਤ ਅਤੇ ਸੁਗੰਧ ਰਹਿਤ ਗੈਸਾਂ ਦਾ ਗੁਬਾਰਾ। ਇਸ ਵਿੱਚ ਮੁੱਖ ਗੈਸਾਂ ਨਾਈਟਰੋਜਨ (nitrogen), ਆਕਸੀਜਨ (oxygen), ਆਰਗਨ (argon) ਅਤੇ ਕਾਰਬਨਡਾਇ ਆਕਸਾਇਡ (carbon dioxide) ਕ੍ਰਮਵਾਰ 78.08, 20.95, 0.93 ਅਤੇ 0.03 ਫ਼ੀਸਦੀ ਹਨ। ਬਾਕੀ ਦੀਆਂ ਨਾਂ-ਮਾਤਰ ਗੈਸਾਂ ਨਿਊਨ (neon), ਕਰਿਪਟਨ (krypton), ਹੀਲੀਅਮ (helium), ਮੀਥੇਇਨ (methane), ਜ਼ੀਨੌਨ (xenon), ਉਜ਼ੋਨ (ozone), ਹਾਇਡਰੋਜਨ (hydrogen), ਆਦਿ ਹਨ। ਜਲ-ਵਾਸ਼ਪ ਸਮੇਤ 0-4 ਫ਼ੀਸਦੀ ਤੱਕ ਹਨ। ਤਾਪਮਾਨ ਦੇ ਆਧਾਰ ਤੇ ਵਾਯੂਮੰਡਲ ਕਈ ਤਹਿਆਂ ਵਿੱਚ ਵੰਡਿਆ ਹੋਇਆ ਹੈ (Fig. A-18)। ਟਰੋਪੋਮੰਡਲ (troposphere), ਟਰੋਪੇ ਸੀਮਾ (tropo-pause), ਸਟਰੇਰਟੋ ਮੰਡਲ (stratosphere), ਸਟਰੇਟੋ ਸੀਮਾਂ (str-

atospause), ਮੀਸੋ ਮੰਡਲ (mesophere), ਮੀਸੋ ਸੀਮਾਂ (meso-pause), ਉਜੋਨ ਮੰਡਲ (ozone sphere), ਆਇਨੋ ਮੰਡਲ (iono-sphere), ਆਦਿ। ਪੌਣ-ਪਾਣੀ ਤੇ ਪ੍ਰਭਾਵ ਪਾਉਣ ਵਾਲੀ ਤਹਿ ਜ਼ਮੀਨ ਤੋਂ 10-15 ਕਿਲੋਮੀਟਰ ਦੀ ਉਚਾਈ ਤੱਕ ਹੀ ਸੀਮਿਤ ਹੈ।

 

 


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3572, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.