ਵਿਕਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਕਰੀ [ਨਾਂਇ] ਵਿਕਣ ਤੇ ਮਿਲ਼ੇ ਪੈਸੇ, ਵਟਕ; ਵਿਕਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1371, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਕਰੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sale_ਵਿਕਰੀ: ਕਮਿਸ਼ਨਰ ਆਫ਼  ਟੈਕਸਿਜ਼, ਆਸਾਮ ਬਨਾਮ ਪ੍ਰਭਾਤ ਮਾਰਕਿਟਿੰਗ ਕੰਪਨੀ (ਏ ਆਈ ਆਰ 1967 ਐਸ ਸੀ 602) ਅਨੁਸਾਰ ਵਿਕਰੀ ਗਠਤ ਕਰਨ ਦੇ ਮੰਤਵ ਨਾਲ , ਇਹ ਜ਼ਰੂਰੀ ਹੈ ਕਿ ਧਿਰਾਂ ਵਿਚਕਾਰ ਮਾਲ ਉਤੇ ਮਾਲਕੀ ਹੱਕ ਮੁੰਤਕਿਲ ਕਰਨ ਲਈ ਕਰਾਰ ਹੋਇਆ ਹੋਵੇ। ਉਹ ਕਰਾਰ ਧਨ ਦੇ ਰੂਪ ਵਿਚ ਬਦਲ ਦੁਆਰਾ ਸਮਰਥਤ ਹੋਵੇ, ਅਤੇ ਉਸ ਸੌਦੇ ਅਥਵਾ ਵਿਹਾਰ ਦੇ ਫਲਸਰੂਪ ਮਾਲ ਵਿਚਲੀ ਸੰਪੱਤੀ ਦੀ ਹੱਥ-ਬਦਲੀ ਹੋਈ ਹੋਵੇ।

       ਮਦਰਾਸ ਰਾਜ ਬਨਾਮ ਡੰਕਰਲੇ ਐਂਡ ਕੰਪਨੀ (ਮਦਰਾਸ) ਲਿ (ਏ ਆਈਆਰ 1958 ਐਸ ਸੀ 56) ਵਿਚ ਵੈਨਕਟਾਰਾਮਾ ਐਯਰ, ਜੇ. ਅਨੁਸਾਰ, ‘‘ਇੰਗਲੈਂਡ ਅਤੇ ਭਾਰਤ ਦੋਹਾਂ ਦੇ ਕਾਨੂੰਨ ਅਨੁਸਾਰ ਵਿਕਰੀ ਗਠਤ ਕਰਨ ਲਈ ਜ਼ਰੂਰੀ ਹੈ ਕਿ ਮਾਲ ਦੇ ਹੱਕ-ਮਾਲਕੀ ਦੇ ਇੰਤਕਾਲ ਦੇ ਪ੍ਰਯੋਜਨ ਲਈ ਧਿਰਾਂ ਵਿਚਕਾਰ ਕਰਾਰ ਹੋਇਆ ਹੋਵੇ, ਅਤੇ ਇੱਥੇ ਇਹ ਪਹਿਲਾਂ ਹੀ ਫ਼ਰਜ਼ ਕਰ ਲਿਆ ਜਾਂਦਾ ਹੈ ਕਿ ਧਿਰਾਂ ਮੁਆਇਦਾ ਕਰਨ ਲਈ ਸਮਰਥ ਹਨ ਅਤੇ ਇਹ ਕਿ ਉਹ ਕਰਾਰ ਧਨ ਦੇ ਰੂਪ ਵਿਚ ਬਦਲ ਦੁਆਰਾ ਸਮਰਥਤ ਹੋਵੇ; ਅਤੇ ਉਸ ਸੌਦੇ ਅਥਵਾ ਵਿਹਾਰ ਦੇ ਨਤੀਜੇ ਦੇ ਤੌਰ ਤੇ ਮਾਲ  ਵਿਚਲੀ ਸੰਪੱਤੀ ਵਾਸਤਵਿਕ ਤੌਰ ਤੇ ਮੁੰਤਕਿਲ ਕੀਤੀ ਗਈ ਹੋਵੇ। ਜੇ ਇਹ ਸਾਰੇ  ਤੱਤ ਅਥਵਾ ਘਟਕ ਮੌਜੂਦ ਨ ਹੋਣ ਤਾਂ ਵਿਕਰੀ ਹੋਂਦ ਵਿਚ ਨਹੀਂ ਆ ਸਕਦੀ। ਇਸ ਤਰ੍ਹਾਂ ਜੇ ਮਾਲ ਦੇ ਕੇਵਲ ਮਾਲਕੀ ਹੱਕ ਵਿਚ ਬਦਲੀ ਆਈ ਹੋਵੇ, ਪਰ ਉਹ ਬਦਲੀ ਧਿਰਾਂ ਵਿਚਕਾਰ ਅਭਿਵਿਅਕਤ ਜਾਂ ਅਰਥਾਵੇਂ ਮੁਆਇਦੇ ਦੇ ਨਤੀਜੇ ਵਜੋਂ ਨ ਹੋਈ ਹੋਵੇ, ਤਾਂ ਉਸ ਨੂੰ ਵਿਕਰੀ ਨਹੀਂ ਕਿਹਾ ਜਾਵੇਗਾ। ਇਸੇ ਤਰ੍ਹਾਂ ਜੇ ਹੱਥ-ਬਦਲੀ ਲਈ ਬਦਲ ਧਨ ਨ ਹੋਕੇ ਕੋਈ ਹੋਰ ਮੁਲਵਾਨ ਬਦਲ ਹੋਵੇ, ਤਾਂ ਉਹ ਵਟਾਂਦਰਾ ਅਥਵਾ ਵੱਟਾ ਸੱਟਾ ਹੋ ਸਕਦਾ ਹੈ, ਪਰ ਵਿਕਰੀ ਨਹੀਂ ਹੋਵੇਗੀ। ਅਤੇ ਜੇ ਵਿਕਰੀ ਦੇ ਮੁਆਇਦੇ, ਮਾਲ ਤੇ ਹੱਕ-ਮਾਲਕੀ ਵਿਚ ਬਦਲੀ ਨਹੀਂ ਆਉਂਦੀ ਤਾਂ ਉਸ ਨੂੰ ਵਿਕਰੀ ਲਈ ਕਰਾਰ ਕਿਹਾ ਜਾ ਸਕੇਗਾ , ਉਸ ਨੂੰ ਵਿਕਰੀ ਨਹੀਂ ਕਿਹਾ ਜਾਵੇਗਾ।’’

       ‘ਦ ਇਨਸਟਾਲਮੈਂਟ ਸਪਲਾਈ ਲਿਮਟਿਡ ਬਨਾਮ ਐਸ ਟੀ ਓ ਅਹਿਮਦਾਬਾਦ (ਏ ਆਈ ਆਰ 1974 ਐਸ ਸੀ 1105) ਅਨੁਸਾਰ, ‘‘ਵਿਕਰੀ ਦਾ ਕਰਾਰ ਸਿੱਧਾ ਪਧਰਾ ਮੁਆਇਦਾ ਹੁੰਦਾ ਹੈ ਜਦ ਕਿ ਵਿਕਰੀ ਵਿਚ ਮੁਆਇਦਾ ਅਤੇ ਨਾਲੇ ਹੱਥ-ਬਦਲੀ ਹੁੰਦੀ ਹੈ।

       ਮਾਲ ਵਿਕਰੀ ਐਕਟ, 1930 [ਧਾਰਾ 4(3)]  ਅਨੁਸਾਰ ਜਿਥੇ ਵਿਕਰੀ ਦੇ ਮੁਆਇਦੇ ਅਧੀਨ ਮਾਲ ਵਿਚਲੀ ਸੰਪਤੀ ਵਿਕਰੀਕਾਰ ਤੋਂ ਖ਼ਰੀਦਾਰ ਨੂੰ ਮੁੰਤਕਿਲ ਕੀਤੀ ਜਾਂਦੀ ਹੈ ਉਸ ਮੁਆਇਦੇ ਨੂੰ ਵਿਕਰੀ ਕਿਹਾ ਜਾਂਦਾ ਹੈ, ਲੇਕਿਨ ਜਿਥੇ ਮਾਲ ਵਿਚਲੀ ਸੰਪਤੀ ਦਾ ਇੰਤਕਾਲ ਕਿਸੇ ਭਵਿਖ-ਵਰਤੀ ਸਮੇਂ ਤੇ, ਜਾਂ ਉਸ ਤੋਂ ਪਿਛੋਂ ਕੋਈ ਸ਼ਰਤ ਪੂਰੀ ਕੀਤੀ ਜਾਣ ਦੇ ਤਾਬੇ, ਮਾਲ ਵਿਚਲੀ ਸੰਪਤੀ ਦੀ ਹੱਥ ਬਦਲੀ ਹੋਣੀ ਹੋਵੇ, ਉਸ ਮੁਆਇਦੇ ਨੂੰ ਵਿਕਰੀ ਦਾ ਕਰਾਰ ਕਿਹਾ ਜਾਵੇਗਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1171, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.