ਵਿਤਕਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਤਕਰਾ ( ਨਾਂ , ਪੁ ) ਇੱਕੋ ਜਿਹਾ ਸਲੂਕ ਨਾ ਕਰਨ ਦਾ ਭਾਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਤਕਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਤਕਰਾ [ ਵਿਸ਼ੇ ] ਭੇਦ-ਭਾਵ , ਵਖਰੇਵਾਂ , ਮੱਤ-ਭੇਦ , ਪੱਖ-ਪਾਤ , ਫ਼ਰਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਤਕਰਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Discrimination _ ਵਿਤਕਰਾ : ਵਿਤਕਰਾ ਦਾ ਮਤਲਬ ਹੈ ਦੋ ਜਾਂ ਵੱਧ ਵਿਅਕਤੀਆਂ ਨਾਲ ਵਰਤਾਉ ਕਰਨ ਵਿਚ ਅਜਿਹਾ ਫ਼ਰਕ ਜੋ ਅਨਿਆਂਪੂਰਨ ਜਾਂ ਅਣਉਚਿਤ ਹੋਵੇ । ਪੰਜਾਬੀ-ਪੰਜਾਬੀ ਕੋਸ਼ ਵਿਚ ਇਸ ਦਾ ਅਰਥ , ‘ ‘ ਇਕੋ ਜਿਹਾ ਸਲੂਕ ਨ ਕਰਨ ਦਾ ਭਾਵ’ ’ ਦਿੱਤਾ ਗਿਆ ਹੈ , ਪਰੰਤੂ ਇਹ ਮੁਕੰਮਲ ਅਰਥ ਨਹੀਂ ਦਿੰਦਾ ਕਿਉਂ ਕਿ ਇਕੋ ਜਿਹਾ ਸਲੂਕ ਨ ਕਰਨ ਦਾ ਕਾਰਨ ਅਣਉਚਿਤ ਜਾਂ ਅਨਿਆਂਪੂਰਨ ਹੋਣਾ ਜ਼ਰੂਰੀ ਹੈ ।

 

            ਬਿਸ਼ਨੂਚਰਨ ਪਾਂਡਵ ਬਨਾਮ ਉੜੀਸਾ ਰਾਜ [ ( 1982 ) 54 ਕਟਕ ਲ ਟ 337 ] ਅਨੁਸਾਰ ਇਸ ਵਾਕੰਸ਼ ਦਾ ਮਤਲਬ ਹੈ ਇਕ ਵਿਅਕਤੀ ਦੇ ਪੱਖ ਵਿਚ ਦੂਜੇ ਦੇ ਵਿਰੁਧ ਨਾਵਾਜਬ ਜਾਂ ਅਨਿਆਂ ਪੂਰਨ ਪੱਖਪਾਤ ।

            ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਇਹ ਸ਼ਬਦ ਵਿਅਕਤੀਆਂ ਨਾਲ ਅਣਉਚਿਤ ਵਰਤਾਉ ਜਾਂ ਉਨ੍ਹਾਂ ਦੀ ਨਸਲ , ਉਮਰ , ਕੌਮੀਅਤ ਜਾਂ ਧਰਮ ਦੇ ਆਧਾਰ ਤੇ ਉਨ੍ਹਾਂ ਨੂੰ ਵਿਸ਼ੇਸ਼-ਅਧਿਕਾਰਾਂ ਤੋਂ ਵੰਚਿਤ ਰਖਣ ਦਾ ਭਾਵ ਦਿੰਦਾ ਹੈ ।

 


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1222, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.