ਵਿਭਕਤੀ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਿਭਕਤੀ : ਵਾਕ ਦੀ ਬਣਤਰ ਵਿਚ ਵਿਚਰਨ ਵਾਲੇ ਨਾਂਵ ਵਾਕੰਸ਼ਾਂ ਦੀ ਅੰਦਰੂਨੀ ਜੁਗਤ ਵਿਚ ਅਤੇ ਇਸ ਦਾ ਕਿਰਿਆ ਵਾਕੰਸ਼ ਨਾਲ ਜੋ ਵਾਕਾਤਮਕ ਸਬੰਧ ਹੁੰਦਾ ਹੈ ਉਸ ਨੂੰ ਕਾਰਕ ਕਿਹਾ ਜਾਂਦਾ ਹੈ । ਹਰ ਕਾਰਕ ਦਾ ਕਾਰਜ ਖੇਤਰ ਨਿਸ਼ਚਤ ਹੁੰਦਾ ਹੈ ਅਤੇ ਇਕ ਨਿਸ਼ਚਤ ਕਾਰਜ ਖੇਤਰ ਲਈ ਕਾਰਕ-ਸੂਚਕ ਚਿੰਨ੍ਹਾਂ ਦੀ ਵਰਤੋਂ ਹੁੰਦੀ ਹੈ । ਕਾਰਕ-ਸੂਚਕ ਚਿੰਨ੍ਹਾਂ ਨੂੰ ਰੂਪ ਦੇ ਅਧਾਰ ’ ਤੇ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ( i ) ਸਬੰਧਕ ਅਤੇ ( ii ) ਵਿਭਕਤੀ । ਸਬੰਧਕ ਸੁਤੰਤਰ ਰੂਪ ਵਿਚ ਵਿਚਰਦੇ ਹਨ , ਜਿਵੇਂ : ਨੇ , ਨੂੰ , ਲਈ , ਰਾਹੀਂ , ਨਾਲ ਆਦਿ । ਵਿਭਕਤੀਆਂ ਸੁਤੰਤਰ ਰੂਪ ਵਿਚ ਨਹੀਂ ਵਿਚਰਦੀਆਂ ਬਲਕਿ ਇਹ ਬੰਧੇਜੀ ਰੂਪ ਅਤੇ ਸ਼ਬਦ ਦੇ ਹਿੱਸੇ ਦੇ ਤੌਰ ’ ਤੇ ਵਿਚਰਦੀਆਂ ਹਨ ਪਰ ਇਨ੍ਹਾਂ ਦੋਹਾਂ ਦਾ ਇਕੋ ਜਿਹਾ ਕਾਰਜ ਹੁੰਦਾ ਹੈ । ਭਾਸ਼ਾ ਦੀ ਬਣਤਰ ਦੇ ਪੱਖ ਤੋਂ ਭਾਸ਼ਾਵਾਂ ਨੂੰ ਸੰਯੋਗਾਤਮਕ ਬਣਤਰ ਵਾਲੀਆਂ ਭਾਸ਼ਾਵਾਂ ਵਿਚ ਸ਼ਬਦ ਦੇ ਧਾਤੂ ਰੂਪ ਜਾਂ ਮੂਲ ਰੂਪ ਨਾਲ ਵੱਖੋ ਵੱਖਰੀਆਂ ਵਿਆਕਰਨਕ ਸ਼ਰੇਣੀਆਂ ਦੇ ਪਰਗਟਾਵੇ ਲਈ ਅੰਤਕਾਂ ( ਵਿਭਕਤੀਆਂ ) ਦੀ ਵਰਤੋਂ ਕੀਤੀ ਜਾਂਦੀ ਹੈ ਪਰ ਵਿਯੋਗਾਤਮਕ ਭਾਸ਼ਾਵਾਂ ਵਿਚ ਹਰ ਵਰਗ ਲਈ ਵੱਖਰੇ ਸ਼ਬਦ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ । ਸੰਸਕ੍ਰਿਤ ਸੰਯੋਗਾਤਮਕ ਹੈ ਅਤੇ ਇਹ ਪੰਜਾਬੀ ਦੀ ਸਰੋਤ ਭਾਸ਼ਾ ਹੈ ਇਸ ਲਈ ਪੰਜਾਬੀ ਵਿਚ ਸੰਯੋਗਾਤਮਕ ਅਤੇ ਵਿਯੋਗਾਤਮਕ ਭਾਸ਼ਾਵਾਂ ਵਾਲੇ ਗੁਣ ਮਿਲਦੇ ਹਨ । ਪੰਜਾਬੀ ਦੇ ਕਾਰਕ ਵਿਧਾਨ ਨੂੰ ਸਬੰਧਕਾਂ ਅਤੇ ਵਿਭਕਤੀਆਂ ਦੇ ਅਧਾਰ ’ ਤੇ ਸਥਾਪਤ ਕੀਤਾ ਜਾਂਦਾ ਹੈ , ਜਿਵੇਂ ਸਧਾਰਨ ਕਾਰਕ ਲਈ ਕੋਈ ਸਬੰਧਕ ਅਤੇ ਵਿਭਕਤੀ ਨਹੀਂ ਵਰਤੀ ਜਾਂਦੀ । ਸਬੰਧਕੀ ਕਾਰਕਾਂ ਲਈ ਸਬੰਧਕਾਂ ਦੀ ਵਰਤੋਂ ਕੀਤੀ ਜਾਂਦੀ ਹੈ । ਕਰਨ ਕਾਰਕ ਲਈ ‘ ਰਾਹੀਂ , ਨਾਲ , ਦੁਆਰਾ ਆਦਿ ਸਬੰਧਕਾਂ ਦੀ ਜਾਂ । -ਈ । ਵਿਭਕਤੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ : ਹੱਥੀਂ-ਹੱਥਾਂ ਨਾਲ , ਅੱਖੀਂ-ਅੱਖਾਂ ਰਾਹੀਂ । ਅਪਾਦਾਨ ਕਾਰਕ ਲਈ ‘ ਵਿਚੋਂ , ਹੇਠੋਂ , ਕੋਲੋਂ’ ਆਦਿ ਸਬੰਧਕਾਂ ਦੀ ਜਾਂ । -ਓਂ , -ਇਓਂ , -ਥੋਂ । ਵਿਭਕਤੀਆਂ ਦੀ ਵਰਤੋਂ ਹੁੰਦੀ ਹੈ ਜਿਵੇਂ : ਪਿੰਡੋਂਪਿੰਡ + ਤੋਂ , ਸਾਥੋਂਸਾਡੇ + ਤੋਂ-ਓਂਸਾਥੋਂ , ਨਿਕਿਓਂਨਿੱਕਾ + ਇਓਂ ( -ਤੋਂ ) ਨਿਕਿਓਂ । ਅਧਿਕਰਨ ਕਾਰਨ ਲਈ । -ਏ , -ਈਂ । ਵਿਭਕਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ । ਜਿਵੇਂ : ਘਰੇਘਰ + ਏਘਰ ਵਿਚ , ਖੇਤੀਂਖੇਤ + ਈਂਖੇਤਾਂ ਵਿਚ । ਸੰਪਰਦਾਨ ਕਾਰਕ ਲਈ । -ਏ , -ਈ । ਅੰਤਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ : ਪਟਿਆਲੇਪਟਿਆਲਾ + ਏਪਟਿਆਲੇ ਨੂੰ , ਵੱਲ ਸਹੁਰੀਂ ਸਹੁਰਾ + ਈਸਹੁਰਿਆਂ ਨੂੰ । ਸੰਬੋਧਨ ਕਾਰਕ ਲਈ । -ਇਆ , -ਆ , -ਇਓ , -ਓ , -ਏ । ਵਿਭਕਤੀਆਂ ਦੀ ਵਰਤੋਂ ਹੁੰਦੀ ਹੈ , ਜਿਵੇਂ : ਕੁੜੀਏਕੁੜੀ + ਏ , ਬੇਲੀਓਬੇਲੀ + ਓ ਆਦਿ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਭਕਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਭਕਤੀ [ ਨਾਂਇ ] ਵੰਡ , ਹਿੱਸਾ , ਵੱਖਰਾਪਣ; ( ਵਿਆ ) ਕਾਰਕ ਨੂੰ ਪ੍ਰਗਟ ਕਰਨ ਵਾਲ਼ਾ ਸਬਦਾਂਸ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3766, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.