ਵਿਰਾਸਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਰਾਸਤ [ ਨਾਂਇ ] ਵਿਰਸਾ; ਵਿਰਸੇ ਵਿੱਚ ਮਿਲੀ ਜਾਇਦਾਦ , ਜੱਦੀ ਜਾਇਦਾਦ; ਉੱਤਰਾਧਿਕਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਰਾਸਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Inheritance _ ਵਿਰਾਸਤ : ਵਿਰਾਸਤ ਸ਼ਬਦ ਵਿਚ ਕਿਸੇ ਵਡੇਰੇ ਤੋਂ ਨਿਰਵਸੀਅਤ ਰੂਪ ਵਿਚ ਮਿਲੀ ਸੰਪਤੀ ਤੋਂ ਇਲਾਵਾ ਵਸੀਅਤ ਅਧੀਨ ਮਿਰਤਕ ਦੀ ਹਾਸਲ ਕੀਤੀ ਸੰਪਤੀ ਵੀ ਸ਼ਾਮਲ ਹੁੰਦੀ ਹੈ । ਚਿਰੰਜੀ ਲਾਲ ਸ੍ਰੀ ਲਾਲ ਗੋਇਨਕਾ ਬਨਾਮ ਜਸਜੀਤ ਸਿੰਘ [ ( 1993 ) 2 ਐਸ ਸੀ ਸੀ 507 ) ] ਅਨੁਸਾਰ ਵਿਰਾਸਤ ਮਿਰਤਕ ਵਿਅਕਤੀ ਦੀ ਸ਼ਖ਼ਸੀਅਤ ਦੀ ਇਕ ਲਿਹਾਜ਼ ਨਾਲ ਕਾਨੂੰਨੀ ਅਤੇ ਗਲਪਕ ਨਿਰੰਤਰਤਾ ਹੈ ਕਿਉਂ ਕਿ ਕਾਨੂੰਨ ਦੁਆਰਾ ਇਕ ਲਿਹਾਜ਼ ਨਾਲ ਮਿਰਤਕ ਦੀ ਪਛਾਣ ਉਸ ਵਿਅਕਤੀ ਨਾਲ ਜੋੜੀ ਜਾਂਦੀ ਜੋ ਮਿਰਤਕ ਦੀ ਪ੍ਰਤੀਨਿਧਤਾ ਕਰਦਾ ਹੈ । ਅਜਿਹੇ ਅਧਿਕਾਰ ਜੋ ਮਿਰਤਕ ਦੇ ਨਹੀਂ ਹੋ ਸਕਦੇ ਅਤੇ ਜਿਨ੍ਹਾਂ ਦੀ ਉਹ ਸਰੀਰਕ ਰੂਪ ਵਿਚ ਵਰਤੋਂ ਨਹੀਂ ਕਰ ਸਕਦਾ ਅਤੇ ਜੋ ਬਾਂਧਾ ਉਹ ਸਰੀਰਕ ਰੂਪ ਵਿਚ ਨਹੀਂ ਨਿਭਾ ਸਕਦਾ ਉਹ ਆਪਣੇ ਜਿਉਂਦੇ ਇਵਜ਼ੀ ਰਾਹੀਂ ਉਨ੍ਹਾਂ ਦੀ ਵਰਤੋਂ ਕਰਦਾ ਅਤੇ ਨਿਭਾਉਂਦਾ ਹੈ । ਇਸ ਗਲਪ ਅਨੁਸਾਰ ਇਹ ਕਿਹਾ ਜਾ ਸਕਦਾ ਹੈ ਕਿ ਮਿਰਤਕ ਵਿਅਕਤੀ ਦੀ ਸ਼ਖ਼ਸੀਅਤ ਉਸ ਦੀ ਕੁਦਰਤੀ ਮੌਤ ਤੋਂ ਬਾਦ ਇਸ ਹਦ ਤਕ ਉੱਤਰ-ਜੀਵੀ ਹੁੰਦੀ ਹੈ । ਆਖ਼ਰ ਇਕ ਵਕਤ ਆ ਜਾਂਦਾ ਹੈ ਜਦੋਂ ਉਸ ਦੀ ਬਾਂਧਾਂ ਪੂਰੀਆਂ ਹੋ ਜਾਂਦੀਆਂ ਹਨ ਅਤੇ ਜਿਉਂਦੇ ਵਿਅਕਤੀਆਂ ਰਾਹੀਂ ਉਸ ਦੀ ਪ੍ਰਤੀਨਿਧਤਾ ਦੀ ਲੋੜ ਨਹੀਂ ਰਹਿ ਜਾਂਦੀ ।

Iniquum est aliquem rei sui esse judicem_ ਆਪਣੇ ਦਾਵੇ ਵਿਚ ਆਪ ਹੀ ਜੱਜ ਬਣ ਬੈਠਣਾ ਅਨਿਆਂ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2213, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.