ਵਿਹਾਰਕ ਭਾਸ਼ਾ ਵਿਗਿਆਨ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਵਿਹਾਰਕ ਭਾਸ਼ਾ ਵਿਗਿਆਨ : ਵਿਹਾਰਕ ਭਾਸ਼ਾ ਵਿਗਿਆਨ , ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ਹੈ । ਵਿਹਾਰ ਨੂੰ ਅਧਾਰ ਬਣਾ ਕੇ ਭਾਸ਼ਾ ਵਿਗਿਆਨਕ ਸਿਧਾਂਤਾਂ ਦੀ ਸਿਰਜਨਾਂ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਭਾਸ਼ਾ ਵਿਗਿਆਨਕ ਸਿਧਾਂਤਾਂ ਨੂੰ ਵਿਹਾਰਕ ਭਾਸ਼ਾ ਵਿਗਿਆਨ ਵਿਚ ਪਰਖਿਆ ਜਾਂਦਾ ਹੈ । ਇਸ ਸ਼ਾਖਾ ਦੀ ਇਕ ਉਪਸ਼ਾਖਾ ਹੈ ; ਭਾਸ਼ਾ ਦੀ ਪੜ੍ਹਾਈ । ਜਦੋਂ ਕਿਸੇ ਭਾਸ਼ਾ ਨੂੰ ਵਿਦੇਸ਼ੀ ਭਾਸ਼ਾ ਵਜੋਂ ਪੜ੍ਹਾਇਆ ਜਾਂਦਾ ਹੈ ਤਾਂ ਉਸ ਦੀ ਵਿਧੀ ਜਾਂ ਢੰਗ ਨੂੰ ਵਿਹਾਰਕ ਪੱਖ ਤੋਂ ਵੇਖਿਆ ਜਾਂਦਾ ਹੈ । ਇਸ ਤੋਂ ਇਲਾਵਾ ਮਾਨਸਿਕ ਤੌਰ ’ ਤੇ ਮੰਦ ਬੁੱਧੀ ਵਾਲੇ ਬੱਚਿਆਂ-ਵਿਅਕਤੀਆਂ ਦੇ ਭਾਸ਼ਾਈ ਵਰਤਾਰੇ ਅਤੇ ਉਨ੍ਹਾਂ ਨੂੰ ਮਾਤਭਾਸ਼ਾ ਪੜ੍ਹਾਉਣ ਦੀਆਂ ਵਿਧੀਆਂ ਨੂੰ ਅਧਾਰ ਬਣਾ ਕੇ ( Clinical Linguistics ) ਦੇ ਅੰਤਰਗਤ ਵਾਚਿਆ ਜਾਂਦਾ ਹੈ । ਕੋਸ਼ਕਾਰੀ , ਟਰਾਂਸਲੇਸ਼ਨ ਅਤੇ ਸ਼ੈਲੀ ਵਿਗਿਆਨਕ ਅਧਿਅਨ ਇਸ ਸ਼ਾਖਾ ਦੇ ਕੁਝ ਹੋਰ ਪੱਧਰ ਹਨ । ਇਸ ਤੋਂ ਇਲਾਵਾ ਸਮਾਜ ਭਾਸ਼ਾ ਵਿਗਿਆਨ ਅਤੇ ਮਨੋ ਵਿਗਿਆਨ ਆਦਿ ਇਸ ਨਾਲ ਮਿਲਦੇ ਜੁਲਦੇ ਵਿਸ਼ੇ ਹਨ ਕਿਉਂਕਿ ਇਨ੍ਹਾਂ ਦੇ ਅਧਿਅਨ ਦਾ ਅਧਾਰ ਵੀ ਵਿਹਾਰਕ ਭਾਸ਼ਾ ਵਿਗਿਆਨ ਹੀ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2405, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.