ਵਿੰਡੋਜ਼ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Windows

ਇਹ ਕੰਪਿਊਟਰ ਦੀ ਸਕਰੀਨ ਦਾ ਇਕ ਅਜਿਹਾ ਆਇਤਾਕਾਰ ਖੇਤਰ ਹੁੰਦਾ ਹੈ ਜੋ ਐਪਲੀਕੇਸ਼ਨ ਪ੍ਰੋਗਰਾਮਾਂ ਨੂੰ ਦਿਖਾਉਣ ਦਾ ਕੰਮ ਕਰਦਾ ਹੈ । ਅਸਲ ਵਿੱਚ ਵਿੰਡੋਜ਼ ਕਿਸੇ ਖ਼ਾਸ ਸਮੇਂ ' ਤੇ ਕਿਸੇ ਵਿਸ਼ੇਸ਼ ਗਤੀਵਿਧੀ ਜਾਂ ਐਪਲੀਕੇਸ਼ਨ ਨੂੰ ਕਰਵਾਉਣ ' ਚ ਜੁੱਟੀ ਹੁੰਦੀ ਹੈ । ਨਜ਼ਰ ਆਉਣ ਵਾਲੀ ਸਕਰੀਨ ਵੱਖ-ਵੱਖ ਵਿੰਡੋਜ਼ ਵਿੱਚ ਵੰਡੀ ਹੋ ਸਕਦੀ ਹੈ ਜੋ ਕਿ ਇਕੋ ਸਮੇਂ ਵੱਖ-ਵੱਖ ਐਪਲੀਕੇਸ਼ਨਾਂ ਨੂੰ ਦਰਸਾਉਂਦੀ ਹੈ । ਵਿੰਡੋਜ਼ ਓਪਰੇਟਿੰਗ ਸਿਸਟਮ ਨੂੰ ਇਹ ਨਾਮ ( ਵਿੰਡੋਜ਼ ) ਇਸ ਕਰਕੇ ਦਿੱਤਾ ਗਿਆ ਹੈ , ਕਿਉਂਕਿ ਇਹ ਹਰੇਕ ਐਪਲੀਕੇਸ਼ਨ ਨੂੰ ਇਕ ਵੱਖਰੀ ਵਿੰਡੋ ਜਾਂ ਫਰੇਮ ਵਿੱਚ ਖੋਲ੍ਹਦੀ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.