ਵਿੰਡੋਜ਼ ਐਕਸੈਸਰੀਜ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Windows Accessories
ਵਿੰਡੋਜ਼ ਦੇ ਨਵੇਂ ਸੰਸਕਰਨਾਂ ਵਿੱਚ ਕਈ ਮਹੱਤਵਪੂਰਨ ਆਪਸ਼ਨ ਉਪਲਬਧ ਹਨ ਜਿਨ੍ਹਾਂ ਵਿੱਚੋਂ ਵਿੰਡੋਜ ਐਕਸੈਸਰੀਜ ਵੀ ਇਕ ਹੈ। ਐਕਸੈਸਰੀਜ ਵਿੱਚ ਵਿਭਿੰਨ ਪ੍ਰਕਾਰ ਦੀਆਂ ਐਪਲੀਕੇਸ਼ਨਾਂ ਸ਼ਾਮਿਲ ਕੀਤੀਆਂ ਗਈਆਂ ਹਨ। ਐਕਸੈਸਰੀਜ ਆਪਸ਼ਨ ਪ੍ਰੋਗਰਾਮ ਦੇ ਉਪ-ਮੀਨੂ ਵਿੱਚ ਹੁੰਦੀ ਹੈ। ਨੋਟ ਪੈਡ , ਗੇਮਜ਼ , ਕੈਲਕੂਲੇਟਰ , ਵਰਡ ਪੈਡ ਆਦਿ ਐਕਸੈਸਰੀਜ ਦੇ ਮਹੱਤਵਪੂਰਨ ਭਾਗ ਹਨ।
ਨੋਟ ਪੈਡ ਦੀ ਵਰਤੋਂ ਡਾਕੂਮੈਂਟ ਟਾਈਪ ਕਰਨ ਲਈ ਕੀਤੀ ਜਾਂਦੀ ਹੈ। ਇਸੇ ਪ੍ਰਕਾਰ ਅੰਕਾਂ ਦੀਆਂ ਗਣਨਾਵਾਂ ਕਰਨ ਲਈ ਕੈਲਕੂਲੇਟਰ ਨਾਂ ਦੀ ਐਪਲੀਕੇਸ਼ਨ ਵਰਤੀ ਜਾਂਦੀ ਹੈ। ਵਰਡ ਪੈਡ ਇਕ ਨੋਟ ਪੈਡ ਵਰਗੀ ਹੀ ਐਪਲੀਕੇਸ਼ਨ ਹੈ। ਫ਼ਰਕ ਇਹ ਹੈ ਕਿ ਨੋਟ ਪੈਡ ਵਿੱਚ ਵਰਡ ਪੈਡ ਦੀ ਤਰ੍ਹਾਂ ਡਾਕੂਮੈਂਟ ਨੂੰ ਫਾਰਮੈਟ (ਸਜਾਉਣ) ਕਰਨ ਦੀ ਵਿਵਸਥਾ ਨਹੀਂ ਹੁੰਦੀ।
ਐਕਸੈਸਰੀਜ ਵਿਚਲੀ ਕਿਸੇ ਐਪਲੀਕੇਸ਼ਨ ਨੂੰ ਚਲਾਉਣ ਦੇ ਸਟੈੱਪ:
1. ਸਟਾਰਟ ਬਟਨ ਉੱਤੇ ਕਲਿੱਕ ਕਰੋ ।
2. ਆਲ ਪ੍ਰੋਗਰਾਮਜ਼ ਆਪਸ਼ਨ ਦੀ ਚੋਣ ਕਰੋ।
3. ਹੁਣ ਉਪ-ਮੀਨੂ ਤੋਂ ਐਕਸੈਸਰੀਜ ਆਪਸ਼ਨਜ਼ ਦੀ ਚੋਣ ਕਰੋ।
4. ਇਸ ਵਿੱਚੋਂ ਲੋੜੀਂਦੀ ਆਪਸ਼ਨਜ਼ ਦੀ ਚੋਣ ਕਰੋ।
ਜੇਕਰ ਤੁਸੀਂ MS-Paint ਖੋਲ੍ਹਣਾ ਚਾਹੁੰਦੇ ਹੋ ਤਾਂ ਹੇਠਾਂ ਲਿਖਿਆ ਰਸਤਾ ਅਪਣਾਓ:
Start Button > All Programs > Accessories > Paint
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First