ਸ਼ਹੀਦੀ ਦੇਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੀਦੀ ਦੇਗ. ਵਿ—ਸ਼ਹੀਦਾਂ ਦੇ ਪੁਰਬ (ਪਵ੗) ਤੇ ਤਿਆਰ ਹੋਈ ਦੇਗ. ਸ਼ਹੀਦਾਂ ਦੀ ਯਾਦਗਾਰ ਵਿੱਚ ਕੀਤਾ ਜੱਗ । ੨ ਨਿਹੰਗ ਸਿੰਘਾਂ ਦੇ ਸੰਕੇਤ ਵਿੱਚ ਮਿੱਠੀ ਭੰਗ ਦੀ ਦੇਗ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸ਼ਹੀਦੀ ਦੇਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਹੀਦੀ ਦੇਗ: ਮੂਲ ਰੂਪ ਵਿਚ ਇਸ ਤੋਂ ਭਾਵ ਹੈ ਸ਼ਹੀਦ ਜਾਂ ਸ਼ਹੀਦਾਂ ਦੀ ਯਾਦ ਵਿਚ ਕੀਤੇ ਗਏ ਪੁਰਬ ਦੇ ਅਵਸਰ’ਤੇ ਤਿਆਰ ਕੀਤੇ ਕੜਾਹ ਪ੍ਰਸ਼ਾਦ ਦੀ ਦੇਗ। ਕੜਾਹ ਪ੍ਰਸਾਦ ਆਮ ਪ੍ਰਚਲਿਤ ਰੀਤੀ ਅਨੁਸਾਰ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਸ਼ਹੀਦ ਦੀ ਯਾਦ ਨਿਮਿਤ ਅਰਦਾਸ ਕਰਕੇ ਉਸ ਨੂੰ ਸੰਗਤ ਵਿਚ ਵਰਤਾਇਆ ਜਾਂਦਾ ਹੈ।

            ਪਰ ਨਿਹੰਗ ਸਿੰਘਾਂ ਵਿਚ ਇਹ ਨਾਂ ‘ਭੰਗ ਦੀ ਮਿੱਠੀ ਸ਼ਰਦਾਈ’ ਲਈ ਵਰਤਿਆ ਜਾਂਦਾ ਹੈ। ਇਸ ਵਿਚ ਬਾਦਾਮ ਮਗ਼ਜ਼ , ਖ਼ਸਖ਼ਾਸ ਤੋਂ ਇਲਾਵਾ ਸੁਕੀ ਹੋਈ ਭੰਗ ਨੂੰ ਕੂੰਡੇ ਸੋਟੇ ਨਾਲ ਚੰਗੀ ਤਰ੍ਹਾਂ ਰਗੜਿਆ ਜਾਂਦਾ ਹੈ। ਲੋੜ ਅਨੁਸਾਰ ਉਸ ਵਿਚ ਜਲ ਅਤੇ ਮਿੱਠਾ ਪਾਇਆ ਜਾਂਦਾ ਹੈ। ਕਈ ਵਾਰ ਦੁੱਧ ਵੀ ਪਾ ਦਿੱਤਾ ਜਾਂਦਾ ਹੈ। ਆਮ ਤੌਰ ਤੇ ਨਿਹੰਗ ਸਿੰਘ ਗੁਰੂ ਕੇ ਲਿੰਗਰ ਵਾਂਗ ਅਰਦਾਸ ਕਰਕੇ ਅਤੇ ਭੋਗ ਲਗਵਾ ਕੇ, ਕਦੇ ਕਦੇ ਨਗਾਰੇ ਉਤੇ ਚੋਟ ਮਾਰ ਕੇ, ਇਸ ਨੂੰ ਆਪਣੀ ਸੰਗਤ ਵਿਚ ਵਰਤਾਉਂਦੇ ਹਨ। ਇਸ ਲਈ ਉਨ੍ਹਾਂ ਦਾ ਪਰਿਭਾਸ਼ਿਕ ਸ਼ਬਦ ਹੈ ‘ਸੁਖ ਨਿਧਾਨ’। ਇਸ ਸ਼ਬਦ- ਪ੍ਰਯੋਗ ਦੀ ਨਿਆਇ-ਸੰਗਤਤਾ ਲਈ ਉਹ ਗੁਰਬਾਣੀ ਤੋਂ ਪੁਸ਼ਟੀ ਵੀ ਕਰਦੇ ਹਨ, ਜਿਵੇਂ ਮਨ ਤਨ ਅੰਤਰਿ ਚਰਨ ਧਿਆਇਆ ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ (ਗੁ.ਗ੍ਰੰ.684)। ਇਸ ਪਰਥਾਇ ਉਨ੍ਹਾਂ ਵਿਚ ਗੁਰ-ਇਤਿਹਾਸ ਤੋਂ ਕਈ ਸਾਖੀਆਂ ਵੀ ਪ੍ਰਚਲਿਤ ਹਨ। ਸੰਭਵ ਹੈ ਕਿ ਜੰਗਾਂ- ਜੁੱਧਾਂ ਵੇਲੇ ਇਸ ਦਾ ਪ੍ਰਚਲਨ ਨਿਹੰਗ ਸਿੰਘਾਂ ਵਿਚ ਰਿਹਾ ਹੋਵੇ। ਇਸ ਨੂੰ ਤਿਆਰ ਕਰਨ ਦੇ ਪ੍ਰਕਾਰਜ ਨੂੰ ਨਿਹੰਗ ਸਿੰਘ ‘ਦੇਗ ਸਜਾਉਣਾ’ ਕਹਿੰਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸ਼ਹੀਦੀ ਦੇਗ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ਹੀਦੀ ਦੇਗ : ਆਮ ਤੌਰ ਤੇ ਸ਼ਹੀਦਾਂ ਦੇ ਪੁਰਬ ਉਪਰ ਤਿਆਰ ਕੀਤੀ ਗਈ ਦੇਗ ਜਾਂ ਸ਼ਹੀਦਾਂ ਦੀ ਯਾਦਗਾਰ ਵਜੋਂ ਕੀਤੇ ਜਾਣ ਵਾਲੇ ਜੱਗ ਨੂੰ ‘ਸ਼ਹੀਦੀ ਦੇਗ’ ਆਖਿਆ ਜਾਂਦਾ ਹੈ। ‘ਸ਼ਹੀਦੀ ਦੇਗ’ ਦੇ ਤਿਆਰ ਕਰਨ ਦੀ ਵਿਧੀ ਗੁਰਮਰਯਾਦਾ ਅਨੁਸਾਰ ਕੜਾਹ ਪ੍ਰਸਾਦਿ ਤਿਆਰ ਕਰਨਾ ਹੀ ਹੈ। ਪਰ ਨਿਹੰਗ ਸਿੰਘ ਭੰਗ ਦੀ ਮਿੱਠੀ ਸ਼ਰਦਾਈ ਨੂੰ ‘ਸ਼ਹੀਦ ਦੇਗ’ ਕਹਿੰਦੇ ਹਨ; ਦੂਜੇ ਸ਼ਬਦਾਂ ਵਿਚ ਇਸ ਨੂੰ ‘ਸੁਖ ਨਿਧਾਨ’ ਦਾ ਨਾਂ ਵੀ ਦਿੱਤਾ ਜਾਂਦਾ ਹੈ। ਨਿਹੰਗ ਸਿੰਘਾਂ ਵਲੋਂ ਤਿਆਰ ਕੀਤੀ ਜਾਣ ਵਾਲੀ ਦੇਗ ਵਿਚ ਬਾਦਾਮ, ਮਗ਼ਜ਼, ਖਸ–ਖਾਸ ਤੋਂ ਇਲਾਵਾ ਭੰਗ, ਜੋ ਆਮ ਕਰਕੇ ਸੁਕਾ ਕੇ ਰੱਖੀ ਜਾਂਦੀ ਹੈ, ਮਿਲਾ ਕੇ ਚੰਗੀ ਤਰ੍ਹਾਂ ਕੂੰਡੇ, ਸੋਟੇ ਨਾਲ ਰਗੜਿਆ ਜਾਂਦਾ ਹੈ, ਫਿਰ ਉਸ ਵਿਚ ਲੋੜ ਅਨੁਸਾਰ ਪਾਣੀ ਮਿਲਾਇਆ ਜਾਂਦਾ ਹੈ। ਕਈ ਵਾਰ ਉਸ ਵਿਚ ਦੁੱਧ ਵੀ ਪਾਇਆ ਜਾਂਦਾ ਹੈ।

          ਨਿਹੰਗ ਸਿੰਘ ਵਲੋਂ ਕਈ ਥਾਂਵਾਂ ਉਪਰ ਗੁਰਦੁਆਰਿਆਂ ਵਿਚ ਗੁਰੂ–ਕੇ–ਲੰਗਰ ਵਾਂਗ ਅਰਦਾਸ ਕਰਕੇ ‘ਸ਼ਹੀਦੀ ਦੇਗ’ ਨੂੰ ਭੋਗ ਲਗਵਾਇਆ ਜਾਂਦਾ ਹੈ ਅਤੇ ਨਗਾਰਾ ਵਜਾਕੇ ਉਸ ਨੂੰ ਕੜਾਹ ਪ੍ਰਸ਼ਾਦਿ ਦੀ ਤਰ੍ਹਾਂ ਵਰਤਾਇਆ ਜਾਂਦਾ ਹੈ। ਬਹੁਤ ਸਾਰੇ ਨਿਹੰਗ ਸਿੰਘ ਇਸ ਸੰਬੰਧੀ ਆਪਣੇ ਵਿਚਾਰ ਦੀ ਪੁਸ਼ਟੀ ਲਈ ‘ਸੁਖ ਨਿਧਾਨ’ ਸ਼ਬਦ ਦੀ ਵਰਤੋਂ ਵਾਲੀਆਂ ਗੁਰਬਾਣੀ ਦੀਆਂ ਟੂਕਾਂ ਵੀ ਪੇਸ਼ ਕਰਦੇ ਹਨ ਜਿਵੇਂ :

          (ੳ)     ਮਨ ਤਨ ਅੰਤਰਿ ਚਰਨ ਧਿਆਇਆ।

                   ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ।            (ਆ. ਗ੍ਰੰ. ਪੰਨਾ 684, ਧਨਾਸਰੀ ਮ. 4)

          (ਅ)    ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੋ।                      ––(ਅ. ਗ੍ਰੰ. ਪੰਨਾ 802, ਬਿਲਾਵਲ ਮ. 5)

          ‘ਸ਼ਹੀਦੀ ਦੇਗ’ ਜਾਂ ‘ਸੁਖ ਨਿਧਾਨ’ ਪ੍ਰਤਿ ਆਪਣੇ ਪੱਖ ਦੀ ਪ੍ਰੋੜ੍ਹਤਾ ਲਈ ਉਪਰੋਕਤ ਗੁਰਬਾਣੀ ਦੀਆਂ ਟੂਕਾਂ ਤੋਂ ਬਿਨਾ ਕਈ ਸਾਖੀਆਂ ਵੀ ਇਸ ਨਾਲ ਸੰਬੰਧਿਤ ਕੀਤੀਆਂ ਜਾਂਦੀਆਂ ਹਨ। ਉਦਾਹਰਣ ਵਜੋਂ ਬਾਬਰ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਸਮਰਕੰਦ ਦੀ ਭੰਗ ਦੀਆਂ ਸੱਤ ਮੁੱਠਾਂ ਅਰਪਨ ਕੀਤੀਆਂ ਗਈਆਂ ਤੇ ਇਸ ਦੇ ਬਦਲੇ ਵਿਚ ਗੁਰੂ ਨਾਨਕ ਦੇਵ ਜੀ ਵਲੋਂ ਸੱਤ ਪੁਸ਼ਤਾਂ ਦਾ ਰਾਜ ਭਾਗ ਬਖ਼ਸ਼ਿਆ ਗਿਆ। ਅਜਿਹੇ ਸਾਰੇ ਵਿਚਾਰ ਬੇ–ਬੁਨਿਆਦ ਹਨ। ਭੰਗ ਜਾਂ ‘ਸੁਖ ਨਿਧਾਨ’ ਦੇ ਸ਼ੌਕੀਨ ਇਸ ਦੇ ਖਿੱਚ–ਧੂ ਕੇ ਆਪਣੇ ਮੰਤਵ ਦੀ ਪੂਰਤੀ ਵਾਲੇ ਅਰਥ ਦੇ ਦਿੰਦੇ ਹਨ ਤੇ ਇਸ ਨੂੰ ਕਈ ਨਾਂਵਾਂ ਨਾਲ ਪੁਕਾਰਦੇ ਹਨ, ਜਿਵੇਂ ‘ਦੇਗ ਸਜਾਉਣੀ’ ਨਿਹੰਗ ਸਿੰਘਾਂ ਦਾ ਇਸ ਪ੍ਰਤੀ ਇਕ ਵਿਸ਼ੇਸ਼ ਬੋਲਾ ਹੀ ਬਣ ਗਿਆ ਹੈ।

[ਸਹਾ. ਗ੍ਰੰਥ–ਮ. ਕੋ.; ਗੁ. ਮਾ. ]                       


ਲੇਖਕ : ਪ੍ਰੋ. ਮੇਵਾ ਸਿੰਘ ਸਿਧੂ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2095, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.