ਸ਼ਾਹੂਕਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਾਹੂਕਾਰ ( ਨਾਂ , ਪੁ ) ਵਿਆਜ ਦੇ ਇਵਜ਼ ਵਿੱਚ ਰੁਪਈਏ ਪੈਸੇ ਦੇਣ ਦਾ ਕਾਰੋਬਾਰ ਕਰਨ ਵਾਲਾ ਧਨੀ ਸੇਠ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1603, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸ਼ਾਹੂਕਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਾਹੂਕਾਰ [ ਨਾਂਪੁ ] ਧਨਵਾਨ , ਸੇਠ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1595, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਾਹੂਕਾਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸ਼ਾਹੂਕਾਰ : ਪਿੰਡਾਂ ਵਿਚ ਸ਼ਾਹੂਕਾਰ ਦੀ ਖ਼ਾਸ ਅਹਿਮੀਅਤ ਹੁੰਦੀ ਹੈ । ਉਹ ਪਿੰਡ ਦੀ ਆਰਥਿਕਤਾ ਦੀ ਟੇਕ ਅਤੇ ਲੋਕਾਂ ਦੀ ਪਤ ਦਾ ਰਾਖਾ ਹੁੰਦਾ ਹੈ ( ਗੁਰੂ ਬਿਨਾ ਗਤ ਨਹੀਂ , ਸ਼ਾਹ ਬਿਨਾ ਪਤ ਨਹੀਂ ) ਪਰ ਲੋਕ-ਚੇਤਨਾ ਨੇ ਸ਼ਾਹੂਕਾਰ ਦੀ ਅਸਲੀ ਨੁਹਾਰ ਨੂੰ ਪਛਾਣ ਕੇ , ਉਸ ਨੂੰ ਲੋਕ-ਧ੍ਰੋਹੀ ਪਾਤਰ ਦੇ ਰੂਪ ਵਿਚ ਹੀ ਸਿਰਜਿਆ ਹੈ ।

              ਸ਼ਾਹੂਕਾਰ ਕਿਸੇ ਵੀ ਜ਼ਾਤ ਦਾ ਹੋ ਸਕਦਾ ਹੈ ਪਰ ਮਧਕਾਲੀ ਚੇਤਨਾ ਨੇ ਸ਼ਾਹੂਕਾਰ ਸ਼੍ਰੇਣੀ ਦੀਆਂ ਮੰਦ-ਭਾਵਨਾਵਾਂ , ਦੁਸ਼ਟ ਅਤੇ ਲੋਭੀ ਸੁਭਾਵ ਅਤੇ ਲਹੂ ਪੀਣੀ ਪ੍ਰਵਿਰਤੀ ਬਾਣੀਏ ਵਿਚ ਕੇਂਦਰਿਤ ਕਰ ਦਿੱਤੀ ਹੈ : – ‘ ਬਾਣੀਆਂ ਨੇ ਅਤਿ ਚੁਕ ਲਈ; ਸਾਰਾ ਪਿੰਡ ਕਰਜ਼ਾਈ ਕੀਤਾ । ’

              ਸ਼ਾਹੂਕਾਰ ਸਸਤੇ ਵੇਲੇ ਅੰਨ ਖਰੀਦ ਕੇ ਅੰਦਰ ਭਰ ਲੈਂਦਾ ਹੈ ਅਤੇ ਮਹਿੰਗੇ ਵੇਲੇ ਕੱਢ ਕੇ ਵੇਚਦਾ ਹੈ । ਸੋਕਾ ਵਗੈਰਾ ਪੈ ਜਾਣ ਤੇ ਅੰਨ ਘਟ ਪੈਦਾ ਹੁੰਦਾ ਹੈ ਤੇ ਸ਼ਾਹੂਕਾਰ ਦੇ ਗੁਦਾਮਾਂ ਵਿਚਲਾ ਅੰਨ ਮਹਿੰਗੇ ਭਾਅ ਵਿਕਦਾ ਹੈ । ਸ਼ਾਹੂਕਾਰਾਂ ਬਾਰੇ ਅਨੇਕ ਲਘੂ-ਕਥਾਵਾਂ ਮਿਲਦੀਆਂ ਹਨ ਜਿਨ੍ਹਾਂ ਵਿਚ ਉਨ੍ਹਾਂ ਦੀ ਭ੍ਰਿਸ਼ਟ ਬੁਧੀ , ਅਣਮਨੁਖੀ ਵਿਹਾਰ ਤੇ ਲੋਭੀ ਮਨ ਉੱਤੇ ਵਿਅੰਗ ਤੇ ਕਟਾਖਸ਼ ਹੈ । ਪਿੰਡਾਂ ਵਿਚ ਮਰਾਸੀ ਸ਼ਾਹ ਦੇ ਪਾਖੰਡਾਂ ਦੀਆਂ ਨਕਲਾਂ ਆਮ ਉਤਾਰਦੇ ਹਨ । ਵਿਆਹ ਦੇ ਦਿਨਾਂ ਵਿਚ ਨਾਨਕਾ ਮੇਲ ਜੋ ਜਾਗੋ ਕੱਢਦਾ ਹੈ , ਉਸ ਵਿਚ ਵੀ ਸ਼ਾਹ ਦੀ ਚੰਗੀ ਮਿੱਟੀ ਪਲੀਤ ਕੀਤੀ ਜਾਂਦੀ ਹੈ । ਅੱਜਕੱਲ੍ਹ ਸ਼ਾਹੂਕਾਰ ਅਨਾਜ ਮੰਡੀ ਦੇ ਆੜ੍ਹਤੀਏ ਵਿਚ ਤਬਦੀਲ ਹੋ ਗਿਆ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 115, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-04-03-38, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਲੋ. ਵਿ. ਕੋ. 3 : 591.; ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.