ਸ਼ਾਹ ਭੀਖ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸ਼ਾਹ ਭੀਖ: ਭੀਖਣ ਸ਼ਾਹ ਦਾ ਇਕ ਨਾਮਾਂਤਰ। ਵੇਖੋ ‘ਭੀਖਣ ਸ਼ਾਹ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1594, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਸ਼ਾਹ ਭੀਖ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸ਼ਾਹ ਭੀਖ (ਭੀਖਣ ਸ਼ਾਹ ) : ਇਹ ਪਿੰਡ ਸਿਆਨਾ, ਜ਼ਿਲ੍ਹਾ ਕਰਨਾਲ ਦਾ ਰਹਿਣ ਵਾਲਾ ਇਕ ਪ੍ਰਸਿੱਧ ਸੂਫ਼ੀ ਫ਼ਕੀਰ ਸੀ। ਭਾਈ ਸੰਤੋਖ ਸਿੰਘ ਨੇ ਇਸ ਨੂੰ ਕੁਹੜਾਮ ਨਿਵਾਸੀ ਆਖਿਆ ਹੈ ਕਿਉਂਕਿ ਇਸ ਦੇ ਬਜ਼ੁਰਗ ਕੁਹੜਾਮ (ਘੁੜਾਮ) ਵਿਖੇ ਰਹਿੰਦੇ ਸਨ। ਇਹ ਪਿੰਡ ਅੰਬਹਿਟਾ (ਜ਼ਿਲ੍ਹਾ ਸਹਾਰਨਪੁਰ) ਦੇ ਅਬੁੱਲ ਮੁਆਲੀ ਸ਼ਾਹ ਨਾਮੀ ਇਕ ਪ੍ਰਸਿੱਧ ਸੂਫ਼ੀ ਫ਼ਕੀਰ ਦੀ ਸੇਵਾ ਵਿਚ ਹਾਜ਼ਰ ਹੋਇਆ ਅਤੇ ਉਸ ਦਾ ਮੁਰੀਦ ਬਣਿਆ। ਪਹਿਲਾਂ ਇਹ ਸਿਆਨਾ ਤੋਂ ਚੱਲ ਕੇ ਪਿੰਡ ਘੁੜਾਮ (ਪਟਿਆਲਾ) ਵਿਚ ਤੇ ਫਿਰ ਪਿੰਡ ਠਸਕਾ (ਤਹਿਸੀਲ ਥਾਨੇਸਰ, ਜ਼ਿਲ੍ਹਾ ਕਰਨਾਲ) ਵਿਚ ਰਹਿੰਦਾ ਰਿਹਾ।
ਸਿੱਖ ਇਤਿਹਾਸ ਅਨੁਸਾਰ ਪੋਹ ਸੁਦੀ 7, ਸੰਮਤ 1723 ਬਿ. (22 ਦਸੰਬਰ, 1666 ਈ. ) ਨੂੰ ਜਦ ਪਟਨੇ (ਬਿਹਾਰ) ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਤਾਂ ਆਪਣੀ ਆਤਮਕ ਸ਼ਕਤੀ ਰਾਹੀਂ ਅਨੁਭਵ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਵਾਸਤੇ ਪਟਨੇ ਪੁੱਜਾ ਤੇ ਬਾਲ ਗੁਰੂ ਜੀ ਨੂੰ ਮਠਿਆਈ ਦੇ ਦੋ ਮਟਕੇ ਭੇਟ ਕੀਤੇ। ਬਾਲ–ਦਸਮੇਸ਼ ਨੇ ਇਸ ਦੇ ਦਿਲ ਦੀ ਜਾਣ ਕੇ ਦੋਹਾਂ ਮਟਕਿਆਂ ਉੱਤੇ ਹੱਥ ਰੱਖ ਕੇ ਜ਼ਾਹਿਰ ਕੀਤਾ ਕਿ ਉਨ੍ਹਾਂ ਲਈ ਹਿੰਦੂ ਤੇ ਮੁਸਲਮਾਨ ਦੋਵੇਂ ਬਰਾਬਰ ਹਨ।
ਇਸ ਸਯੱਦ (ਮੀਰ) ਸੀ, ਇਸ ਦੇ ਨਾਂ ਤੇ ਹੀ ਠਸਕੇ ਪਿੰਡ ਦਾ ਨਾਂ ‘ਠਸਕਾ ਮੀਰਾਂ ਜੀ’ ਪ੍ਰਸਿੱਧ ਹੋ ਗਿਆ। ਇਸ ਪਿੰਡ ਵਿਚ ਸ਼ਾਹ ਭੀਖ ਦੀ ਖ਼ਾਨਗਾਹ ਨੂੰ ਮੁਗ਼ਲ ਰਾਜ ਦੇ ਸਮੇਂ ਤੋਂ ਚੋਖੀ ਜਾਗੀਰ ਲੱਗੀ ਹੋਈ ਸੀ। ਇਸ ਦੇ ਦੇਹਾਂਤ ਕਾਫ਼ੀ ਲੰਮੀ ਉਮਰ ਵਿਚ ਪਿੰਡ ਘੁੜਾਮ ਵਿਚ ਹੋਇਆ ਜਿੱਥੇ ਇਸਦਾ ਮਕਬਰਾ ਬਣਿਆ ਹੋਇਆ ਹੈ।
ਹ. ਪੁ. ––ਭਾਈ ਸੰਤੋਖ ਸਿੰਘ, ਸ੍ਰੀ ਗੁਰੂ ਪ੍ਰਤਾਪ ਸੂਰਜ, ਅੰਮ੍ਰਿਤਸਰ,1964 ਈ. ; ਮ. ਕੋ. ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First