ਸ਼ਿੰਗਾਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਿੰਗਾਰ (ਨਾਂ,ਪੁ) ਗਹਿਣੇ, ਕੱਪੜੇ, ਦੰਦਾਸਾ, ਬਿੰਦੀ, ਕੱਜਲ ਆਦਿ ਵਸਤਾਂ ਨਾਲ ਕੀਤੀ ਸਰੀਰਕ ਸਜਾਵਟ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸ਼ਿੰਗਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਿੰਗਾਰ [ਨਾਂਪੁ] ਸਜਾਵਟ, ਸ਼ੋਭਾ; ਕਵਿਤਾ ਦੇ ਨੋਂ ਰਸਾਂ ਵਿੱਚੋਂ ਇੱਕ ਰਸ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸ਼ਿੰਗਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ਼ਿੰਗਾਰ, (ਸੰਸਕ੍ਰਿਤ : ਸ਼ਿੰਗਾਰ) / ਪੁਲਿੰਗ : ੧. ਗਹਿਣੇ ਕੱਪੜੇ ਮਿੱਸੀ ਦੰਦਾਸਾ ਬਿੰਦੀ ਆਦਿ ਚੀਜ਼ਾਂ; ੨. ਸਜਾਵਟ, ਸ਼ੋਭਾ; ੩. (ਸਾਹਿਤ) ਕਵਿਤਾ ਦੇ ਨੌ ਰਸਾਂ ਵਿਚੋਂ ਇੱਕ ਰਸ
–ਸ਼ਿੰਗਾਰ ਕਮਰਾ, ਪੁਲਿੰਗ : ਡਰੈਸਿੰਗ ਰੂਮ, ਕਮਰਾ ਜਿਸ ਵਿੱਚ ਸ਼ਿੰਗਾਰ ਦਾ ਸਾਮਾਨ ਰੱਖਿਆ ਹੋਵੇ
–ਸ਼ਿੰਗਾਰਦਾਨ, ਪੁਲਿੰਗ : ਡੱਬਾ ਜਿਸ ਵਿੱਚ ਸ਼ੀਸ਼ਾ ਕੰਘੀ ਆਦਿ ਸ਼ਿੰਗਾਰ ਦਾ ਸਾਮਾਨ ਰੱਖਿਆ ਹੁੰਦਾ ਹੈ
–ਸ਼ਿੰਗਾਰ ਪੱਟੀ, ਇਸਤਰੀ ਲਿੰਗ : ਇੱਕ ਗਹਿਣਾ ਜੋ ਇਸਤਰੀਆਂ ਵਾਲਾਂ ਦੀਆਂ ਪੱਟੀਆਂ ਤੇ ਪਹਿਨਦੀਆਂ ਹਨ, ਦਾਉਣੀ
–ਸ਼ਿੰਗਾਰਨਾ, ਕਿਰਿਆ ਸਕਰਮਕ : ਸ਼ਿੰਗਾਰ ਕਰਨਾ, ਸਜਾਉਣਾ, ਸੋਹਣੇ ਕੱਪੜੇ ਗਹਿਣੇ ਆਦਿ ਪਾ ਕੇ ਸਰੀਰ ਨੂੰ ਸਜਾਉਣਾ, ਸਜਾਵਟ ਕਰਨਾ
–ਸ਼ਿੰਗਾਰੀ, ਵਿਸ਼ੇਸ਼ਣ : ੧. ਸਜਾਈ ਹੋਈ,ਸਵਾਰੀ ਹੋਈ; ੨. ਸ਼ਿੰਗਾਰ ਕਰਨ ਵਾਲਾ, ਸਵਾਰਨ ਵਾਲਾ
–ਸ਼ਿੰਗਾਰੂ, ਵਿਸ਼ੇਸ਼ਣ : ਸ਼ਿੰਗਾਰ ਕਰਨ ਵਾਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-03-40-18, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First