ਸਚ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਚ. ਸੰ. सच्. ਧਾ—ਗਿੱਲਾ ਕਰਨਾ. ਸੇਵਾ ਕਰਨਾ. ਪੂਰਾ ਸਮਝਣਾ. ਸੰਬੰਧੀ ਹੋਣਾ। ੨ ਵਿ—ਸੇਵਾ ਕਰਨ ਵਾਲਾ। ੩ ਸੰਗ੍ਯਾ—ਸਤ੍ਯ. ਸੱਚ. “ਸਚ ਬਿਨੁ ਸਾਖੀ ਮੂਲੋ ਨ ਬਾਕੀ.” (ਸਵਾ ਮ: ੧) ੪ ਪਾਰਬ੍ਰਹਮ. ਸਤ੍ਯਰੂਪ. “ਸਚ ਕੀ ਬਾਣੀ ਨਾਨਕ ਆਖੈ.” (ਤਿਲੰ ਮ: ੧) ੫ ਆਨੰਦ. “ਤਤਹਿ ਤਤੁ ਮਿਲਿਆ ਸਚ ਪਾਵਾ.” (ਗਉ ਬਾਵਨ ਕਬੀਰ)। ੬ ਦੇਖੋ, ਸਚੁ ਅਤੇ ਸੱਚ। ੭ ਡਿੰਗ. ਸੰਗ੍ਯਾ—ਗੋਤ੍ਰ. ਕੁਲ. ਵੰਸ਼.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 33859, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਚ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਚ (ਸੰ.। ਸੰਸਕ੍ਰਿਤ ਸਤੑ=ਹੋਣਾ। ਸੰਸਕ੍ਰਿਤ ਸਤ੍ਯੰ। ਪ੍ਰਾਕ੍ਰਿਤ ਸਚ੍ਚਂ। ਪੰਜਾਬੀ ਸੱਚ। ਹਿੰਦੀ ਸੱਚ, ਸਾਚ) ੧. ਜੋ ਹੋਵੇ ਵਜੂਦ, ਹੋਂਦ ।
੨. ਯਥਾਰਥ। ਯਥਾ-‘ਸਚ ਮਹਿ ਰਹਉ ਰਜਾਈ ’ ਸਚ ਵਿਖੇ ਰਾਜੀ ਹੋ ਕੇ ਰਹੋ। ਅਥਵਾ ੨. (ਰਜਾਈ) ਜੋ ਸਚ ਹੈ ਉਸ ਵਿਖੇ ਰਹੋ।
੩. ਸੱਚ ਬੋਲਣਾ ਜਿਕੂੰ ਹੋਵੇ ਓਕੂੰ ਕਹਿਣਾ, ਝੁਠ ਯਾ ਰਲਾ ਪਾਕੇ ਨਾ ਕਹਿਣਾ।
੪. ਸਤ ਤੇ ਸਚ ਸ੍ਰੀ ਗੁਰੂ ਜੀ ਨੇ ਤਿੰਨ ਕਾਲ ਇਕ ਰਸ ਰਹਿਣ ਵਾਲੇ (ਵਾਹਿਗੁਰੂ) ਲਈ ਵਰਤਿਆ ਹੈ। ਯਥਾ-‘ਆਦਿ ਸਚੁ ਜੁਗਾਦਿ ਸਚੁ’।
ਦੇਖੋ, ‘ਸਤ’, ‘ਸਚ ਬਿਨੁ ਸਾਖੀ ’, ‘ਸਚੁ ਸਰਾ’ ਆਦਿ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 33813, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਚ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਚ, ਪੁਲਿੰਗ : ਸੱਚ, ਸੁਖ, ਅਨੰਦ, ਵੇਖੋ ‘ਸੱਚ’
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 13577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-09-03-54-33, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First