ਸਟੇਜੀ ਕਾਵਿ ਅਤੇ ਅਦਭੁਤ ਰਸ ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਇਸ ਦਾ ਸਥਾਈ ਭਾਵ ਹੈਰਾਨੀ ਹੈ। ਜਦੋਂ ਅਸੰਭਵ ਘਟਨਾ ਅੱਖਾਂ ਸਾਹਮਣੇ ਪੇਸ਼ ਹੋਵੇ ਤਾਂ ਅਦਭੁਤ ਰਸ ਪੈਦਾ ਹੁੰਦਾ ਹੈ। ਹੈਰਾਨ ਕਰਨ ਵਾਲੀਆਂ ਵਸਤਾਂ ਦਾ ਵਰਣਨ ਉਦੀਪਨ ਵਿਭਾਵ ਹੈ, ਅੱਖਾਂ ਚੌੜੀਆਂ ਕਰ ਕਰ ਵੇਖਣਾ, ਹੈਰਾਨੀ ਨਾਲ ਮੂੰਹ ਟੱਡਿਆ ਜਾਣਾ ਅਨੂਭਾਵ ਹਨ। ਪ੍ਰਸੰਨਤਾ ਸੰਚਾਰੀ ਭਾਵ ਹੈ। ਅਵਤਾਰ ਸਿੰਘ ਆਜ਼ਾਦ ਦੀ ਰਚਨਾ ਵਿਸ਼ਵ ਨਾਚ ਵਿਚ ਇਸ ਦੀ ਪੇਸ਼ਕਾਰੀ ਇੰਜ ਹੋਈ ਹੈ:

ਡਮ ਡਮ ਡੌਰੂ ਡਮਕ ਰਿਹਾ ਹੈ

ਇਸ ਦੇ ਇਸ ਗੰਭੀਰ ਤਾਲ ਤੇ ਹੋਵੇ ਪਿਆ ਉਹ ਨਾਚ,

ਜਿਸ ਵਿਚ ਜਗ ਰਚਨਾ ਦੀ ਹਰ ਸ਼ੈ

ਅਪ ਮੁਹਾਰੀ ਨੱਚ ਉੱਠੀ ਹੈ ਵਲਵਲੇ ਵਿਚ ਗਵਾਚ।

ਨੱਚਣ ਆਕਾਸ਼ ਨੱਚਣ ਚੰਦ ਤਾਰੇ , ਨੱਚਣ ਦੇਵਤਾ ਹੋਸ਼ ਵਿਸਾਰੇ।

ਨੱਚਣ ਆਦਮੀ ਨੱਚਣ ਮੋਹਣੀਆਂ, ਨੱਚਣ ਪਏ ਪਿਸਾਚ।


ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1188, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.