ਸਟੇਜੀ ਕਾਵਿ ਅਤੇ ਸ਼ਾਂਤ ਰਸ ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ਾਂਤ ਰਸ ਨੂੰ ਕਈ ਵਾਰ ਭਗਤੀ ਰਸ ਨਾਲ ਅਤੇ ਕਈ ਵਾਰ ਨਿਰਵੇਦ ਰਸ ਨਾਲ ਵੀ ਜੋੜ ਦਿੱਤਾ ਜਾਂਦਾ ਹੈ। ਸੰਸਾਰ ਦੀ ਨਾਸ਼ਮਾਨਤਾ ਨਾਲ ਜਦੋਂ ਮਨ ਵਿਚ ਵੈਰਾਗ ਪੈਦਾ ਹੁੰਦਾ ਹੈ ਤਾਂ ਸ਼ਾਂਤ ਰਸ ਦੀ ਅਭਿਵਿਅਕਤੀ ਹੁੰਦੀ ਹੈ। ਜੀਵਨ ਦੇ ਗੂੜ੍ਹ ਰਹੱਸ ਨੂੰ ਜਾਣਨਾ ਆਲੰਬਨ ਵਿਭਾਵ ਹੈ। ਕਥਾ ਕੀਰਤਨ ਉਦੀਪਨ ਵਿਭਾਵ ਹਨ, ਸੰਸਾਰ ਤੋਂ ਉਪਰਾਮਤਾ ਆਦਿ ਅਨੂਭਾਵ ਹਨ। ਨੰਦ ਲਾਲ ਨੂਰਪੁਰੀ ਦਾ ਏਥੋਂ ਉਡ ਜਾ ਭੋਲਿਆ ਪੰਛੀਆ ਇਸ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ।


ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.