ਸਥਾਪਤ ਕਰਨਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Establish _ ਸਥਾਪਤ ਕਰਨਾ : ਭਾਰਤ ਦੇ ਸੰਵਿਧਾਨ ਦੇ ਅਨੁਛੇਦ 30 ਵਿਚ ਘਟ ਗਿਣਤੀਆਂ ਨੂੰ ਆਪਣੀ ਮਰਜ਼ੀ ਦੀਆਂ ਸਿਖਿਆ ਸੰਸਥਾਵਾਂ ਕਾਇਮ ਕਰਨ ਅਤੇ ਉਨ੍ਹਾਂ ਦਾ ਇੰਤਜ਼ਾਮ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ । ਅਜ਼ੀਜ਼ ਬਾਸ਼ਾ ਬਨਾਮ ਭਾਰਤ ਦਾ ਸੰਘ ਵਿਚ ਸਰਵ ਉੱਚ ਅਦਾਲਤ ਦੇ ਚੀਫ਼ ਜਸਟਿਸ ਵਾਂਚੂ ਨੇ ਕਿਹਾ ਹੈ , ‘ ‘ ਭਾਰਤ ਦੇ ਸੰਵਿਧਾਨ ਦੇ ਅਨੁਛੇਦ 30 ( 1 ) ਦੇ ਪ੍ਰਯੋਜਨ ਲਈ ਸਾਡੀ ਰਾਏ ਹੈ ਕਿ ਸਥਾਪਤ ਕਰਨ ( Establish ) ਦਾ ਮਤਲਬ ਹੈ ਹੋਂਦ ਵਿਚ ਲਿਆਉਣਾ ਅਤੇ ਇਸ ਤਰ੍ਹਾਂ ਅਨੁਛੇਦ 30 ( 1 ) ਦੁਆਰਾ- ਘਟ ਗਿਣਤੀ ਨੂੰ ਦਿੱਤਾ ਗਿਆ ਅਧਿਕਾਰ ਹੈ ਸਿਖਿਅਕ ਸੰਸਥਾ ਨੂੰ ਹੋਂਦ ਵਿਚ ਲਿਆਉਣਾ ਅਤੇ ਜੇ ਉਹ ਅਜਿਹਾ ਕਰ ਲਵੇ ਤਾਂ ਉਸ ਦਾ ਇੰਤਜ਼ਾਮ ਕਰਨਾ । ( ਅਜ਼ੀਜ਼ ਬਾਸ਼ਾ ਬਨਾਮ ਭਾਰਤ ਦਾ ਸੰਘ- ਏ ਆਈ ਆਰ 1968 ਐਸ ਸੀ 662 )


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 459, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.