ਸਪੈਲਿੰਗ ਅਤੇ ਗਰਾਮਰ ਚੈੱਕ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Spelling and Grammar Check

ਜਦੋਂ ਅਸੀਂ ਕੁਝ ਟਾਈਪ ਕਰਦੇ ਹਾਂ ਤਾਂ ਕਈ ਵਾਰ ਗ਼ਲਤੀ ਹੋ ਜਾਂਦੀ ਹੈ। ''ਵਰਡ'' ਤੁਹਾਡੇ ਦੁਆਰਾ ਟਾਈਪ ਕੀਤੇ ਗ਼ਲਤ ਸ਼ਬਦਾਂ ਹੇਠਾਂ ਲਾਲ ਲਕੀਰ ਲਗਾ ਦਿੰਦਾ ਹੈ। ਜੇਕਰ ਤੁਹਾਡੇ ਵਾਕ ਵਿੱਚ ਕਿਧਰੇ ਵਿਆਕਰਨ ਪੱਖੋਂ ਗ਼ਲਤੀ ਹੋਵੇ ਤਾਂ ''ਵਰਡ'' ਉਸ ਦੇ ਹੇਠਾਂ ਹਰੀ ਲਾਈਨ ਵਾਹ ਦਿੰਦਾ ਹੈ। ਤੁਸੀਂ ਆਟੋਮੈਟਿਕ ਸਪੈਲਿੰਗ ਅਤੇ ਗਰਾਮਰ ਚੈੱਕ ਸੁਵਿਧਾ ਰਾਹੀਂ ਟਾਈਪਿੰਗ ਦੌਰਾਨ ਹੀ ਤਰੁੱਟੀਆਂ ਸੁਧਾਰ ਸਕਦੇ ਹੋ।

ਗ਼ਲਤ ਸ਼ਬਦ-ਜੋੜਾਂ (ਸਪੈਲਿੰਗ) ਨੂੰ ਠੀਕ ਕਰਨ ਦਾ ਤਰੀਕਾ :

1. ਕੋਈ ਡਾਕੂਮੈਂਟ ਟਾਈਪ ਕਰੋ। ਇਸ ਵਿੱਚ ਜਾਣ ਬੁਝ ਕੇ ਸ਼ਬਦ ਜੋੜਾਂ ਦੀਆਂ ਕੁੱਝ ਗ਼ਲਤੀਆਂ ਛੱਡ ਦਿਓ। ਤੁਸੀਂ ਵੇਖੋਗੇ ਕਿ ਤੁਹਾਨੂੰ ਇਹ ਲਾਲ ਲਕੀਰ ਵਾਲੇ ਸ਼ਬਦ ਨਜ਼ਰ ਆਉਣਗੇ। ਕਿਸੇ ਲਾਲ ਲਕੀਰ ਵਾਲੇ ਸ਼ਬਦ ਉੱਤੇ ਰਾਈਟ ਕਲਿੱਕ ਕਰੋ।

2. ਇਕ ਸ਼ਾਰਟਕੱਟ ਮੀਨੂ ਨਜ਼ਰ ਆਵੇਗਾ। ਇਸ ਵਿੱਚ ਸੁਝਾਅ ਵਜੋਂ ਕਾਫ਼ੀ ਸਾਰੇ ਸ਼ਬਦ ਨਜ਼ਰ ਆਉਣਗੇ। ਇਹਨਾਂ ਵਿੱਚੋਂ ਸਹੀ ਸ਼ਬਦ ਦੀ ਚੋਣ ਕਰਕੇ ਕਲਿੱਕ ਕਰ ਦਿਓ।

ਨੋਟ: ਐਮਐਸ ਵਰਡ ਵਿੱਚ ਉਪਲਬਧ ਸਪੈਲਿੰਗ ਅਤੇ ਗਰਾਮਰ ਚੈੱਕਰ ਸਿਰਫ਼ ਅੰਗਰੇਜ਼ੀ ਦੀਆਂ ਗ਼ਲਤੀਆਂ ਕੱਢ ਸਕਦਾ ਹੈ। ਇਹ ਕੰਮ ਪੰਜਾਬੀ ਦੇ ਡਾਕੂਮੈਂਟ ਉੱਤੇ ਕਰਵਾਉਣ ਲਈ ਸਾਨੂੰ ਪੰਜਾਬੀ ਦਾ ਵਰਡ ਪ੍ਰੋਸੈੱਸਰ ਜਾਂ ਐਮਐਸ ਵਰਡ ਦਾ ਵਾਧੂ ਵਿਸ਼ੇਸ਼ਤਾ ਵਾਲਾ ਪ੍ਰੋਗਰਾਮ ਵਰਤਣਾ ਪਵੇਗਾ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2077, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.