ਸਬਜ਼ੀ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਸਬਜ਼ੀ [ਨਾਂਇ] ਭਾਜੀ , ਸਲੂਣਾ , ਲਾਜਮਾ, ਤਰਕਾਰੀ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5026, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਸਬਜ਼ੀ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Vegetable_ਸਬਜ਼ੀ: ਰਾਮ ਅਵਤਾਰ  ਬਧੇਈ ਪ੍ਰਸਾਦ ਬਨਾਮ ਅਸਿਟੈਂਟ ਐਸ ਟੀ ਓ ਅਕੋਲਾ (ਏ ਆਈ ਆਰ  1961 ਐਸ ਸੀ  1325) ਵਿਚ ਕਿਹਾ ਗਿਆ ਹੈ ਕਿ ਸਬਜ਼ੀ ਸ਼ਬਦ  ਦੇ ਅਰਥ  ਨ ਤਾਂ ਤਕਨੀਕੀ ਭਾਵ ਵਿਚ ਅਤੇ  ਨ ਹੀ ਬਨਸਪਤੀ ਵਿਗਿਆਨ  ਦੇ ਭਾਵ ਵਿਚ ਕਢੇ ਜਾਣੇ  ਚਾਹੀਦੇ ਹਨ। ਉਸ ਦੇ ਅਰਥ ਉਹ ਲਏ ਜਾਣੇ ਚਾਹੀਦੇ ਹਨ ਜੋ  ਆਮ  ਬੋਲਚਾਲ ਵਿਚ ਉਸ ਦੇ ਹਨ। ਕੋਈ  ਸ਼ਬਦ ਜੋ ਐਕਟ ਵਿਚ ਪਰਿਭਾਸ਼ਤ ਨ ਕੀਤਾ ਗਿਆ ਹੋਵੇ ਲੇਕਿਨ ਸ਼ਬਦ ਅਜਿਹਾ ਹੋਵੇ ਕਿ ਰੋਜ਼ਮਰ੍ਹਾ ਵਰਤਿਆ ਜਾਂਦਾ ਹੋਵੇ ਉਸ ਦੇ ਅਰਥ ਉਹ ਕਢੇ ਜਾਣੇ ਚਾਹੀਦੇ ਹਨ ਜੋ ਲੋਕ  ਉਸ ਦਾ ਲੈਂਦੇ  ਹਨ। ਇਸ ਦ੍ਰਿਸ਼ਟੀ ਤੋਂ ਧਨੀਆਂ , ਪੁਦੀਨਾ, ਹਰੀ ਅਤੇ ਲਾਲ  ਮਿਰਚ , ਨਿੰਬੂ ਅਤੇ ਹਰਾ  ਅਦਰਕ  ਸਬਜ਼ੀਆਂ ਵਿਚ ਆਵੇਗਾ।
	       ਪਛਮੀ ਬੰਗਾਲ ਰਾਜ  ਬਨਾਮ ਵਸ਼ੀ ਅਹਿਮਦ (ਏ ਆਈ ਆਰ 1977 ਐਸ ਸੀ 1638 ਵਿਚ ਕਿਹਾ ਗਿਆ ਹੈ ਕਿ ਇਸ ਸ਼ਬਦ ਨੂੰ ਟੈਕਸ ਅਰੋਪਣ ਵਾਲੇ  ਪ੍ਰਵਿਧਾਨਾ ਵਿਚ ਉਹੀ ਅਰਥ ਨਹੀਂ  ਦਿੱਤੇ  ਜਾ ਸਕਦੇ ਜੋ ਇਹ ਸ਼ਬਦ ਪ੍ਰਕਿਰਤਕ ਇਤਿਹਾਸ  ਵਿਚ ਰਖਦਾ ਹੈ ਅਤੇ ਇਸ ਦੇ ਅਰਥ ਉਹੀ ਕਢੇ ਜਾਣੇ ਚਾਹੀਦੇ ਹਨ ਜੋ ਆਮ ਬੋਲ  ਚਾਲ ਵਿਚ ਇਸ ਨੂੰ ਦਿੱਤੇ ਜਾਂਦੇ  ਹਨ। ਇਸ ਤਰ੍ਹਾਂ ਸਰਵ ਉੱਚ ਅਦਾਲਤ  ਅਨੁਸਾਰ ਸਬਜ਼ੀ ਦੇ ਅਰਥ ਉਨ੍ਹਾਂ ਸਬਜ਼ੀਆਂ ਤਕ  ਸੀਮਤ ਹਨ ਜੋ ਘਰ  ਦੇ ਬਗੀਚੇ ਜਾਂ ਫ਼ਾਰਮਾਂ ਵਿਚ ਉਗਾਈਆਂ ਜਾਂਦੀਆਂ ਹਨ ਅਤੇ ਖਾਣ  ਦੇ ਕੰਮ  ਆਉਂਦੀਆਂ ਹਨ।
	       ਬਨਸਪਤੀ ਵਿਗਿਆਨ ਅਨੁਸਾਰ ਸਬਜ਼ੀ ਸ਼ਬਦ ਵਿਚ ਹਰ  ਉਹ ਚੀਜ਼ ਆ ਜਾਣੀ ਚਾਹੀਦੀ ਹੈ ਜੋ ਧਰਤੀ  ਵਿਚੋਂ ਉਗਦੀ ਹੈ ਅਤੇ ਹਰਿਆਲੀ ਫੈਲਾਉਂਦੀ  ਹੈ। ਲੇਕਿਨ ਸਬਜ਼ੀਆਂ ਦੀ ਸੂਰਤ  ਵਿਚ ਇਹ ਗੱਲ  ਨਹੀਂ ਕਹੀ  ਜਾ ਸਕਦੀ।
	       ਰਾਮ ਬਖ਼ਸ਼ ਬਨਾਮ ਰਾਜਸਥਾਨ ਰਾਜ (ਏ ਆਈ ਆਰ 1963 ਐਸ ਸੀ 351) ਅਨੁਸਾਰ ਪਾਨ ਦੇ ਪੱਤਿਆਂ ਨੂੰ ਸਬਜ਼ੀ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ।
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4756, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      ਸਬਜ਼ੀ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਸਬਜ਼ੀ, ਇਸਤਰੀ ਲਿੰਗ : ੧. ਹਰਿਆਉਲ, ੨. ਭਾਜੀ, ਤਰਕਾਰੀ
	–ਸਬਜ਼ੀ ਫਰੋਸ਼, ਪੁਲਿੰਗ : ਭਾਜੀ ਤਰਕਾਰੀ ਵੇਚਣ ਵਾਲਾ, ਅਰਾਈਂ, ਕੂੰਜੜਾ, ਕਰੂੰਜੜਾ
	–ਸਬਜ਼ੀ ਮੰਡੀ, ਇਸਤਰੀ ਲਿੰਗ : ਉਹ ਮੰਡੀ ਜਿਸ ਵਿੱਚ ਸਭ ਕਿਸਮ ਦੀਆਂ ਸਬਜ਼ੀਆਂ ਵਿਕਣ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-12-45-31, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First