ਸਮਾਧ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਮਾਧ (ਨਾਂ,ਇ) ਖੁੱਲ੍ਹੇ ਥਾਂ ਜਾਂ ਗੁੰਬਦਕਾਰ ਉਸਾਰ ਹੇਠ ਮੜ੍ਹੀ ਵਾਲੀ ਥਾਂ ’ਤੇ ਬਣਾਈ ਥੜ੍ਹੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3413, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਮਾਧ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਮਾਧ [ਨਾਂਇ] ਕਿਸੇ ਮਹਾਂਪੁਰਖ ਦੀ ਮੜ੍ਹੀ ਉੱਤੇ ਬਣੀ ਯਾਦਗਾਰ; ਮਨੋਬਿਰਤੀਆਂ ਤੋਂ ਉੱਪਰ ਉੱਠਣ ਦੀ ਅਵਸਥਾ, ਧਿਆਨ ਵਿੱਚ ਲੀਨ ਹੋਣ ਦੀ ਅਵਸਥਾ, ਸਮਾਧੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3405, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਮਾਧ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਮਾਧ. ਸੰਗ੍ਯਾ—ਮੜ੍ਹੀ। ੨ ਦੇਖੋ, ਸਮਾਧਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3303, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਮਾਧ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਮਾਧ : ਕਿਸੇ ਸਾਧ-ਸੰਤ ਜਾਂ ਮਹਾਪੁਰਸ਼ ਦੇ ਅੰਤਿਮ ਸੰਸਕਾਰ ਵਾਲੇ ਸਥਾਨ ਉੱਪਰ ਬਣੀ ਕਿਸੇ ਥੜ੍ਹੀ, ਛਤਰੀ ਜਾਂ ਗੁੰਬਦ ਨੂੰ ਪੂਜਿਆ ਜਾਂਦਾ ਹੈ ਅਤੇ ਉਸ ਨੂੰ ਸਮਾਧ ਦਾ ਨਾਂ ਦੇ ਦਿੱਤਾ ਜਾਂਦਾ ਹੈ। ‘ਸਮਾਧ’ ਸ਼ਬਦ ਵਿਚ ਪਵਿੱਤਰਤਾ ਦਾ ਭਾਵ ਮਿਲਦਾ ਹੈ ਕਿਉਂਕਿ ਸਮਾਧ ਨੂੰ ਪਵਿੱਤਰ ਸਮਝ ਕੇ ਹੀ ਪੂਜਿਆ ਜਾਂਦਾ ਹੈ। ਸਮਾਧ ਉਪਰ ਸਿਰ ਨਿਵਾਉਣ ਜਾਂ ਮੱਥਾ ਟੇਕਣਾ ਵਾਸਤਵ ਵਿਚ ਮੜ੍ਹੀ ਪੂਜਾ ਜਾਂ ਪਿਤਰ-ਪੂਜਾ ਦਾ ਹੀ ਵਿਸਥਾਰ ਹੈ। ਪੰਜਾਬ ਦੇ ਪਿੰਡਾਂ ਵਿਚ ਸਮਾਧਾਂ ਆਮ ਮਿਲਦੀਆਂ ਹਨ।
ਰਾਜਪੂਤਾਂ ਦੀਆਂ ਸਮਾਧਾਂ ਉੱਪਰ ਛਤਰੀ ਬਣੀ ਹੁੰਦੀ ਹੈ। ਇਸ ਕਾਰਨ ਉਨ੍ਹਾਂ ਨੂੰ ‘ਛਤਰੀ’ ਹੀ ਕਹਿ ਦਿੱਤਾ ਜਾਂਦਾ ਹੈ। ਬੋਧੀਆਂ ਵਿਚ ‘ਸਤੂਪ’ ਮਿਲਦੇ ਹਨ ਜੋ ਸਮਾਧ ਨਾਲ ਮਿਲਦਾ ਜੁਲਦਾ ਰੂਪ ਕਹੇ ਜਾ ਸਕਦੇ ਹਨ। ਇਸ ਵਿਚ ਨਿਰਵਾਣ ਪ੍ਰਾਪਤ ਕਿਸੇ ਭਿਕਸ਼ੂ ਦੀ ਸਿਮਰਤੀ-ਵਸਤੂ ਜਾਂ ਅਸਥੀਆਂ ਦੱਬੀਆਂ ਹੁੰਦੀਆਂ ਹਨ। ਸਤੀਆਂ ਅਤੇ ਜਠੇਰਿਆਂ ਦੀਆਂ ਮੜ੍ਹੀਆਂ ਨੂੰ ਵੀ ਸ਼ਰਧਾ ਨਾਲ ਪੂਜਿਆ ਜਾਂਦਾ ਹੈ।
ਸਮਾਧਾਂ ਉੱਪਰ ਲੋਕ ਮੰਨਤਾਂ ਮੰਨਦੇ ਹਨ ਅਤੇ ਦੀਵੇ ਜਗਾਂਦੇ ਹਨ। ਮੰਨਤ ਪੂਰੀ ਹੋਣ ਤੇ ਸ਼ੁਕਰਾਨੇ ਲਈ ਵੀ ਆਉਂਦੇ ਹਨ। ਕਈ ਸਮਾਧਾਂ ਉੱਪਰ ਮੇਲੇ ਵੀ ਲਗਦੇ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2471, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-02-46-38, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਲੋ. ਵਿ. ਕੋ. 2:517; ਮ. ਕੋ.
ਸਮਾਧ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਮਾਧ, ਇਸਤਰੀ ਲਿੰਗ : ੧. ਚਿਤ-ਬਿਰਤੀਆਂ, ਦੇ ਨਿਰੋਧ ਦੀ ਅਵਸਥਾ, ਧਿਆਨ ਮਗਨ ਬੈਠੇ ਹੋਣ ਦੀ ਹਾਲਤ; ੨. ਮੜ੍ਹੀ ਵਾਲੇ ਥਾਂ ਤੇ ਇੱਕ ਡਾਕਟਰ ਜਾਂ ਗੁੰਬਦਦਾਰ ਉਸਾਰ ਜਿਸ ਦੇ ਅੰਦਰ ਥੜ੍ਹੀ ਜੇਹੀ ਵੀ ਹੁੰਦੀ ਹੈ (ਲਾਗੂ ਕਿਰਿਆ : ਲਗਣਾ, ਲਾਉਣਾ, ਵਿੱਚ ਬੈਠੇ ਹੋਣਾ)
–ਸਮਾਧ ਲਗਾਉਣਾ, ਕਿਰਿਆ ਅਕਰਮਕ : ਧਿਆਨ ਮਗਨ ਬੈਠਣਾ, ਪਦਮ ਆਸਣ ਬੈਠਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1259, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-07-02-38-08, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First