ਸਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਰ (ਨਾਂ,ਪੁ) ਤੀਲ੍ਹਾ ਪੱਕ ਜਾਣ ਤੋਂ ਪਹਿਲਾਂ ਹਰਿਆਲੀ ਸਾਖ ਵਾਲਾ ਕਾਨਿਆਂ ਦਾ ਬੂਟਾ; ਕਾਨਾ; ਸਰਕੜ੍ਹਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 60821, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਰ (ਨਾਂ,ਇ) 1 ਊਠ ਦੀ ਮੁਹਾਰ ਨੂੰ ਬੰਨ੍ਹੀ ਲਾਟੀ ਨਾਲ ਜੁੜੀ ਪਤਲੀ ਰੱਸੀ 2 ਤਾਸ਼ ਦੀ ਖੇਡ ਵਿੱਚ ਖਿਡਾਰੀਆਂ ਵਲੋਂ ਇੱਕ ਵੇਰ ਦੇ ਸੁੱਟੇ ਪੱਤੇ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 60800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਰ 1 [ਨਾਂਪੁ] ਸ੍ਰੀਮਾਨ, ਜਨਾਬ, ਹਜ਼ੂਰ; ਇੱਕ ਖ਼ਿਤਾਬ 2 [ਨਾਂਪੁ] ਤਲਾ, ਝੀਲ 3 [ਨਾਂਪੁ] ਕਾਨਾ , ਸਰਕੜਾ , ਕਾਨਿਆਂ ਦੇ ਪੱਤਰ 4 [ਨਾਂਇ] ਵਿਜੈ, ਜਿੱਤ , ਫ਼ਤਿਹ 5 [ਨਾਂਪੁ] ਸਿਰ 6 [ਨਾਂਇ] ਤਾਸ਼ ਦੀ ਖੇਡ ਵਿੱਚ ਬਣੀ ਸਰ 7 [ਨਾਂਇ] ਊਠ ਦੀ ਮੁਹਾਰ ਦੇ ਸਿਰੇ ਉੱਤੇ ਬੰਨ੍ਹੀ ਪਤਲੀ ਰੱਸੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 60999, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

.ਕੁਰਬਾਨੀ. ਦੇਖੋ, ਸਿਰਸੱਦਕ ਅਤੇ ਸਿਰਕੁਰਬਾਨੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 60568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਰ (ਸੰ.। ਸੰਸਕ੍ਰਿਤ) ੧. ਤਲਾਵ, ਸਰੋਵਰ। ਯਥਾ-‘ਅੰਮ੍ਰਿਤ ਪ੍ਰਵਾਹ ਸਰਿ’ ਅੰਮ੍ਰਿਤ ਪ੍ਰਵਾਹ (ਦੇ ਆਪ) ਸਰੋਵਰ ਹੋ।

੨. (ਸੰਸਕ੍ਰਿਤ ਸ਼੍ਰੇਯ: = ਚੰਗਾ*) ਭਲਾ , ਚੰਗਾ। ਯਥਾ-‘ਸਰੁ ਅਪਸਰੁ ਨ ਪਛਾਣਿਆ’ ਭਲਾ ਬੁਰਾ ਨਾ ਪਛਾਣਿਆ ਯਾ ਸ਼੍ਰੇਯ ਤੇ ਅਸ਼੍ਰੇਯ ਨਹੀਂ ਪਛਾਣਿਆ।

ਦੇਖੋ, ‘ਸਰੁ ਅਪਸਰੁ’

੩. (ਸੰਸਕ੍ਰਿਤ ਸਦ੍ਰਿਸ਼) ਤੁੱਲ , ਬਰਾਬਰ। ਯਥਾ-‘ਰਾਮ ਨਾਮ ਸਰਿ ਨਾਹੀ’ ਰਾਮ ਨਾਮ ਦੇ ਤੁੱਲ (ਹੋਰ ਕੋਈ ਧਰਮ) ਨਹੀਂ।

੪. (ਫ਼ਾਰਸੀ ਸਰ) ਸਿਰ। ਭਾਵ ਕੰਢੇ ਉੱਤੇ। ਯਥਾ-‘ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ ’।

੫. (ਸੰਸਕ੍ਰਿਤ ਸ਼ਰ। ਪ੍ਰਾਕ੍ਰਿਤ ਸਰ=ਤੀਰ) ਤੀਰ। ਯਥਾ-‘ਪ੍ਰੇਮ ਕੇ ਸਰ ਲਾਗੇ ਤਨ ਭੀਤਰਿ’।

ਦੇਖੋ, ‘ਸਾਧਿਆ’

----------

* ਸ਼੍ਰੇਯ ਦਾ ਮੂਲ ਹੈ ‘ਸ਼੍ਨ’ (ਸ਼੍ਨ ਹੈ ਪ੍ਰਸ਼ਸ਼੍ਤ ਦਾ ਦੂਸਰਾ ਰੂਪ)=ਚੰਗਾ। ਅਪਸਰੁ ਏਥੇ -ਅਫਸਰ- ਨਹੀਂ ਹੈ, ਪਰ ਅਪ=ਨਹੀਂ+ਸਰੁ=ਸ਼੍ਰੇਯ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 60247, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਰ, ਪੁਲਿੰਗ : ਤਲਾ, ਤਲਾਉ, ਤਾਲ, ਛੰਭ, ਛੀਲ, ਢੰਨ, ਛੱਪੜ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 18507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-30-38, ਹਵਾਲੇ/ਟਿੱਪਣੀਆਂ:

ਸਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਰ, ਪੁਲਿੰਗ : ੧. ਕਾਨਾ; ੨. ਕਾਨਿਆਂ ਦੇ ਪੱਤਰ, ਸਰਕੜਾ; ੩. ਕਾਨੀ; ਤੀਰ, ਬਾਣ

–ਸਰਕੰਡਾ, ਪੁਲਿੰਗ : ਕਾਨਿਆਂ ਦੇ ਪੱਤਰ, ਸਰਕੜਾ, ਸਰਪਤ

–ਸਰਕੜਾ, ਪੁਲਿੰਗ : ਕਾਨੇ, ਕਾਨਿਆਂ ਦੇ ਪੱਤਰ

–ਸਰਕਾਨ, ਪੁਲਿੰਗ : ਕਾਨੇ, ਕਾਹ

–ਸਰੂਟ, ਪੁਲਿੰਗ : ਕਾਨਿਆਂ ਦੇ ਪੱਤਰ ਆਦਿ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 18506, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-30-49, ਹਵਾਲੇ/ਟਿੱਪਣੀਆਂ:

ਸਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਰ, ਵਿਸ਼ੇਸ਼ਣ : ਫਤਹਿ, ਵਿਜੈ (ਲਾਗੂ ਕਿਰਿਆ : ਹੋਣਾ, ਕਰਨਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 18505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-31-03, ਹਵਾਲੇ/ਟਿੱਪਣੀਆਂ:

ਸਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਰ, ( ਸਰਨਾ ਤੋਂ) ਵਿਸ਼ੇਸ਼ਣ : ਜੋ ਚੱਲੇ, ਚੱਲਣ ਵਾਲਾ (ਲਾਗੂ ਕਿਰਿਆ : ਹੋਣਾ, ਕਰਨਾ)

–ਸਰ ਆਉਣਾ, ਕਿਰਿਆ ਅਕਰਮਕ : ਪੁੱਜਣਾ, ਪੁੱਜ ਆਉਣਾ

–ਸਰ ਸਰ, ਇਸਤਰੀ ਲਿੰਗ : ਹਵਾ ਦੇ ਚੱਲਣ ਦਾ ਭਾਵ (ਠੰਡੀ ਹਵਾ ਸਰ ਸਰ ਆਏ) ਹਵਾ ਚੱਲਣ ਨਾਲ ਉਤਪੰਨ ਸ਼ਬਦ

–ਸਰ ਹੋਣਾ, ਕਿਰਿਆ ਸਕਰਮਕ : ਚਲਣਾ ( ਤੋਪ ਗੋਲੀ ਆਦਿ)

–ਸਰ ਕਰਣਾ, ਕਿਰਿਆ ਅਕਰਮਕ : ਚਲਾਉਣਾ (ਤੋਪ), ਚਾਲੂ ਕਰਨਾ (ਹੁੱਕੇ ਦਾ ਫਾਲਤੂ ਪਾਣੀ ਕੱਢ ਕੇ ਜਾਂ ਨੜੀ ਵਿਚ ਤਾਰ ਫੇਰ ਕੇ)

–ਸਰ ਲਾਣਾ, ਮੁਹਾਵਰਾ : ਪੂਰਾ ਹੋ ਜਾਣਾ, ਗੁਜ਼ਰ ਹੋਣਾ, ਪੁੱਗਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 17779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-31-16, ਹਵਾਲੇ/ਟਿੱਪਣੀਆਂ:

ਸਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਰ ਇਸਤਰੀ ਲਿੰਗ  : ੧. ਉਡਦੇ ਪਤੰਗ ਦੀ ਡੋਰ ਨੂੰ ਢਿੱਲਾ ਕਰਨ ਦਾ ਭਾਵ; ੨. ਤਾਸ਼ ਦੀ ਖੇਲ ਵਿੱਚ ਖਿਲਾੜੀਆਂ ਦੇ ਇੱਕ ਵਾਰ ਦੇ ਸੁੱਟੇ ਪੱਤੇ; (ਲਾਗੂ ਕਿਰਿਆ : ਹੋਣਾ, ਕਰਨਾ, ਜਿੱਤਣਾ, ਬਣਾਉਣਾ, ਲੈਣਾ) ੩. ਊਠ ਦੀ ਮੁਹਾਰ ਦੇ ਸਿਰੇ ਤੇ ਬੰਨ੍ਹੀ ਪਤਲੀ ਰੱਸੀ ਜੋ ਲਾਟੀ ਨਾਲ ਜੁੜੀ ਹੁੰਦੀ ਹੈ

–ਸਰ ਦੇਣਾ, ਮੁਹਾਵਰਾ : ਭਕਾ ਛੱਡਣਾ, ਝੂਠਾ ਲਾਰਾ ਦੇਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 18503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-32-44, ਹਵਾਲੇ/ਟਿੱਪਣੀਆਂ:

ਸਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਰ, (ਫ਼ਾਰਸੀ) / ਪੁਲਿੰਗ : ੧. ਖਿਆਲ, ਅਕਲ, ਸਮਝ, ਸੂਝ, ਗਿਆਨ, ਪਤਾ; ੨. ਜਾਚ ਢੰਗ; ੩. ਅੰਤ, ਭੇਤ (ਲਾਗੂ ਕਿਰਿਆ : ਆਉਣਾ, ਹੋਣਾ, ਕਰਨਾ, ਦੇਣਾ, ਪਾਉਣਾ, ਮਿਲਣਾ, ਲੈਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 18502, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-33-18, ਹਵਾਲੇ/ਟਿੱਪਣੀਆਂ:

ਸਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਰ (ਫ਼ਾਰਸੀ) / ਪੁਲਿੰਗ : ੧. ਮਨੁੱਖ ਜਾਂ ਹੋਰ ਜਾਨਵਰਾਂ ਦਾ ਗਰਦਨ ਤੋਂ ਉਪਰ ਦਾ ਸਾਰਾ ਹਿੱਸਾ; ੨. ਕਿਸੇ ਚੀਜ਼ ਦਾ ਉਪਰਲਾ ਹਿੱਸਾ, ਚੋਟੀ, ਸਿਖ਼ਰ, ੩. ਅਰੰਭ, ਮੁੱਢ; ੪. ਕੰਢਾ, ਸਿਰਾ ਪਾਸਾ, ਅੱਸੀ; ੫. ਫ਼ੌਜ ਦਾ ਜਰਨੈਲ, ਸਰਦਾਰ, ਆਗੂ

–ਸਰਸਬਜ਼, ਵਿਸ਼ੇਸ਼ਣ : ਸਿਰੋਂ ਹਰਾ, ਹਰਿਆ ਭਰਿਆ, ਲਹਿ ਲਹਾਉਂਦਾ

–ਸਰਕੱਢ, ਪੁਲਿੰਗ / ਵਿਸ਼ੇਸ਼ਣ : ਮੋਹਰੀ, ਆਗੂ, ਤੁਰਨੇ ਸਿਰ, ਮੰਨਿਆ ਦੰਨਿਆ

–ਸਰਕਰਦਾ, ਪੁਲਿੰਗ : ਸਿਰ ਕੱਢ, ਮੰਨਿਆ ਦੰਨਿਆ, ਆਗੂ, ਸਰਦਾਰ, ਪਰਧਾਨ, ਵੱਡਾ ਆਦਮੀ

–ਸਰਗਨਾ, ਪੁਲਿੰਗ : ਸਰਦਾਰ, ਆਗੂ

–ਸਰਗਰੋਹ, ਪੁਲਿੰਗ : ਸੈਨਾਪਤੀ, ਜੱਥੇਦਾਰ

–ਸਰਗਰੋਹੀ, ਇਸਤਰੀ ਲਿੰਗ : ਜੱਥੇਦਾਰੀ, ਜਰਨੈਲੀ, ਸਰਦਾਰੀ, ਅਗਵਾਈ

–ਸਰਚਸ਼ਮਾ, ਪੁਲਿੰਗ : ਸੋਮਾ, ਮੰਥਾ, ਪਾਣੀ ਨਿਕਲਣ ਦੀ ਥਾਂ

–ਸਰਤਾਜ, ਪੁਲਿੰਗ : ਸਿਰ ਦਾ ਤਾਜ, ਹਾਕਮ, ਸਿਰ ਦਾ ਸਾਈਂ, ਮਾਲਕ, ਪਤੀ

–ਸਰਪੋਸ਼, ਪੁਲਿੰਗ : ਢਕਣਾ, ਹੁੱਕੇ ਦੀ ਚਿਲਮ ਜਾਂ ਟੋਪੀ ਦਾ ਕੱਜਣ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 18498, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-33-33, ਹਵਾਲੇ/ਟਿੱਪਣੀਆਂ:

ਸਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਰ (ਪ੍ਰਾਕ੍ਰਿਤ / ਪੁਲਿੰਗ) : ਯੋਗ ਸਮਾਂ, ਮੁਨਾਸਬ ਵੇਲਾ (ਸਰ ਅਪਸਰ ਕੀ ਸਾਰ ਨ ਜਾਣਹਿ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 18496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-33-45, ਹਵਾਲੇ/ਟਿੱਪਣੀਆਂ:

ਸਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਰ, ਵਿਸ਼ੇਸ਼ਣ : ਤੁਲ, ਬਰਾਬਰ (ਨਾਮੇ ਸਰ ਭਰਿ ਸੋਨਾ ਲੇਹੁ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 18495, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-34-05, ਹਵਾਲੇ/ਟਿੱਪਣੀਆਂ:

ਸਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਰ ਪੁਲਿੰਗ : ਸੁਆਸ, ਸੁਰ, ਦਮ (ਆਵਤ ਜਾਤ ਨਾਕ ਸਰ ਹੋਈ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 18494, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-34-21, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਬਹੁਤ ਵਧੀਆ


ਅਵਤਾਰ, ( 2018/09/07 06:4018)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.