ਸਰਵ ਉੱਚ ਅਦਾਲਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Supreme court _ਸਰਵ ਉੱਚ ਅਦਾਲਤ : ਭਾਰਤ ਦੀ ਸਰਵ ਉੱਚ ਅਦਾਲਤ ਦਾ ਮਤਲਬ ਹੈ ਸੰਵਿਧਾਨ ਦੇ ਅਨੁਛੇਦ 124 ਅਧੀਨ ਸਥਾਪਤ ਅਦਾਲਤ । ਇਹ ਅਦਾਲਤ ਭਾਰਤ ਦੀਆਂ ਫ਼ੈਡਰਲ ਲੋੜਾਂ ਪੂਰੀਆਂ ਕਰਦੀ ਹੈ ।

            ਸਟਰਾਊਡ ਦੀ ਜੁਡਿਸ਼ਲ ਡਿਕਸ਼ਨਰੀ  ਅਨੁਸਾਰ ਯੂਨਾਈਟਿਡ ਕਿੰਗਡਮ ਦੀ ਸਰਵ ਉੱਚ ਅਦਾਲਤ ਪਾਰਲੀਮੈਂਟ ਦੀ ਉੱਚ ਅਦਾਲਤ ਹੈ ਜੋ ਬਾਦਸ਼ਾਹ , ਲਾਰਡਜ਼ ਅਤੇ ਕਾਮਨਜ਼ ਤੋਂ ਮਿਲ ਕੇ ਬਣਦੀ ਹੈ ਜੋ ਨਵੇਂ ਕਾਨੂੰਨ ਬਣਾਉਣ , ਪੁਰਾਣਿਆਂ ਨੂੰ ਨਿਰਸਤ ਕਰਨ ਅਤੇ ਕਈ ਵਾਰੀ ਪੁਰਾਣੇ ਕਾਨੂੰਨਾਂ ਨੂੰ ਸੁਰਜੀਤ ਕਰਨ ਦੀ ਸਰਬਸ਼ਕਤੀ ਮਾਨਤਾ ਰਖਦੇ ਹਨ ।

            ਸੰਯੁਕਤ ਰਾਜ ਅਮਰੀਕਾ ਦੇ ਅਧਿਕਤਰ ਰਾਜਾਂ ਵਿਚ ਸਰਵ ਉੱਚ ਅਦਾਲਤ ਕਾਇਮ ਕੀਤੀ ਗਈ ਹੈ ਅਤੇ ਫ਼ੈਡਰਲ ਅਦਾਲਤ ਪ੍ਰਣਾਲੀ ਵਿਚ ਅਤੇ ਅਧਿਕਤਰ ਰਾਜਾਂ ਵਿਚ ਸ਼੍ਰੋਮਣੀ ਅਪੀਲ ਅਦਾਲਤ ਹੈ । ਨਿਊਯਾਰਕ ਅਤੇ ਕੁਝ ਰਾਜਾਂ ਵਿਚ ਇਹ ਅਦਾਲਤ ਅਪੀਲ ਅਧਿਕਾਰਤਾ ਦੇ ਨਾਲ ਨਾਲ ਮੂਲ ਅਧਿਕਾਰਤਾ ਵੀ ਰਖਦੀ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1363, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.