ਸਲਾਈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਲਾਈ. ਦੇਖੋ, ਸਿਲਾਈ। ੨ ਸ਼ਲਾਕਾ. ਸੁਰਮਚੂ. “ਭੈ ਕੀਆ ਦੇਹ ਸਲਾਈਆ ਨੈਣੀ.” (ਤਿਲੰ ਮ: ੧) ੩ ਲੰਮੀ ਜੇਹੀ ਲੋਹੇ ਆਦਿ ਦੀ ਤੀਲ ਜਿਸ ਨਾਲ ਜੁਰਾਬਾਂ ਆਦਿ ਚੀਜਾਂ ਉਣਦੇ ਹਨ। ੪ ਸੀਖ. ਜਿਵੇਂ—ਦੀਵਾ ਸਲਾਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 725, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਲਾਈ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਲਾਈ, ਇਸਤਰੀ ਲਿੰਗ : ੧. ਸੀਊਣ ਦਾ ਕੰਮ ਜਾਂ ਮਜ਼ੂਰੀ; ੨. ਲੋਹੇ ਜਿਸਤ ਆਦਿ ਦੀ ਪਤਲੀ ਸੀਖ ਜਿਸ ਨਾਲ ਅੱਖਾਂ ਵਿੱਚ ਸੁਰਮਾ ਪਾਉਂਦੇ ਹਨ, ਸੁਰਮਚੂ; ੩. ਛੱਲੀ ਅਟੇਰਨ ਦਾ ਤਕਲਾ

–ਸਲਾਈ ਫੇਰਨਾ, ਮੁਹਾਵਰਾ : ਅੰਨ੍ਹਾ ਕਰਨਾ

–ਕੰਨ ਸਲਾਈ, ਇਸਤਰੀ ਲਿੰਗ : ਇੱਕ ਛੋਟਾ ਜੇਹਾ ਲਮੂਤਰਾ ਕੀੜਾ ਜਿਸ ਬਾਰੇ ਆਖਦੇ ਹਨ ਕਿ ਕੰਨ ਵਿੱਚ ਵੜ ਜਾਂਦਾ ਹੈ

–ਦੀਆ ਸਲਾਈ, ਦੀਵਾ ਸਲਾਈ, ਇਸਤਰੀ ਲਿੰਗ : ਅੱਗ ਬਾਲਣ ਵਾਲੀ ਤੀਲੀ ਜਿਸ ਦੇ ਇੱਕ ਸਿਰੇ ਉੱਤੇ ਮਸਾਲਾ ਲੱਗਾ ਹੁੰਦਾ ਹੈ ਤੇ ਡੱਬੀ ਦੇ ਮਸਾਲੇ ਵਾਲੇ ਪਾਸੇ ਉੱਤੇ ਰਗੜਨ ਨਾਲ ਬਲ ਪੈਂਦੀ ਹੈ

–ਪੁਣ ਸਲਾਈ, ਇਸਤਰੀ ਲਿੰਗ : ਕਾਨੇ ਦੀ ਪੋਰੀ ਜਿਸ ਨਾਲ ਪੂਣੀਆਂ ਵੱਟਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-09-03-23-31, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.