ਸਵਾਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਵਾਦ. ਸੰ. ਸ੍ਵਾਦ. ਸੰਗ੍ਯਾ—ਰਸਨਾ ਕਰਕੇ ਰਸ ਗ੍ਰਹਿਣ. ਲੱਜਤ. ਜਾਇਕਾ। ੨ ਅ਼ ਕਾਲਿਸ. ਕਾਲਖ । ੩ ਪਿੰਡ ਦਾ ਗੋਇਰਾ। ੪ ਲਿਆਕਤ. ਯੋਗ੍ਯਤਾ। ੫ ਮਜਮੂਨ ਦਾ ਖਰੜਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6616, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਵਾਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਵਾਦ, ਸਾਦ, ਪੁਲਿੰਗ : ਸੁਆਦ, ਰਸ, ਚਸਕਾ, ਮਜ਼ਾ, ਲੱਜ਼ਤ

–ਸਵਾਦ ਅੰਗਰੇਜ਼ੀ / (ਸਰੀਰਕ ਵਿਗਿਆਨ) / ਪੁਲਿੰਗ : ਰਸਨਾ, ਅੰਗ ਜਿਸ ਦੁਆਰਾ ਅਸੀਂ ਕਿਸੇ ਚੀਜ਼ ਦਾ ਰਸ ਸਵਾਦ ਰੱਖਦੇ ਹਾਂ

–ਸਵਾਦ ਕੰਡੇ (ਸਰੀਰਕ ਵਿਗਿਆਨ) / ਪੁਲਿੰਗ : ਸਵਾਦ-ਇੰਦਰੀ ਉਤਲੇ ਉਹ ਦਾਣੇ ਜੇਹੇ ਜੋ ਜੀਭ ਦੀਆਂ ਆਵਾਨਾਂ ਪਿਟਿਕਾਂ ਦੇ ਹੇਠਲੇ ਸਿਰੇ ਦੇ ਨਾਲ ਨਾਲ ਹੁੰਦੇ ਹਨ ਇਨ੍ਹਾਂ ਦੁਆਰਾ ਅਸੀਂ ਕਿਸੇ ਚੀਜ਼ ਦਾ ਸੁਆਦ ਮਹਿਸੂਸ ਕਰਦੇ ਹਾਂ

–ਸਵਾਦ ਚਖਾਉਣਾ, ਮੁਹਾਵਰਾ : ਮਾਰਨਾ, ਕੁੱਟਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-10-04-09-18, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.