ਸਵਾਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਵਾਰੀ [ਨਾਂਇ] ਕਿਸੇ ਪਸੂ ਜਾਂ ਵਾਹਨ ਦੇ ਉੱਪਰ ਬੈਠਣ ਦੀ ਕਿਰਿਆ; ਸਵਾਰ ਹੋਣ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਕੋਈ ਪਸ਼ੂ ਜਾਂ ਵਾਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਵਾਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਰੀ. ਸੰਗ੍ਯਾ—ਯਾਨ. ਘੋੜਾ ਰਥ ਆਦਿ, ਜਿਨ੍ਹਾਂ ਉੱਪਰ ਸਵਾਰ ਹੋਈਏ। ੨ ਕ੍ਰਿ. ਵਿ—ਸਵੇਰੇ. ਤੜਕੇ. ਅਮ੍ਰਿਤਵੇਲੇ. “ਅੰਤਰਿ ਗਾਵਉ, ਬਾਹਰਿ ਗਾਵਉ ਗਾਵਉ ਜਾਗਿ ਸਵਾਰੀ.” (ਆਸਾ ਮ: ੫) ੩ ਦੇਖੋ, ਸਵਾਰਣਾ. “ਜਨ ਕੀ ਪੈਜ ਸਵਾਰੀ ਆਪਿ.” (ਗੂਜ ਮ: ੫) ੪ ਸਵਾਰ ਕੇ. ਸਿੰਗਾਰ ਕੇ. “ਕਰੀ ਹੈ ਸਵਾਰੀ। ਕਰੀ ਹੈ ਸਵਾਰੀ.” (ਹਰਿਦਯਾਲ) ਕਰੀ (ਹਾਥੀ) ਹਯ (ਘੋੜਾ) ਸਿੰਗਾਰ ਕੇ, ਕੀਤੀ ਹੈ ਅਸਵਾਰੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 992, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਵਾਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਵਾਰੀ ਸੰਵਾਰ ਲਈ , ਸਜਾ ਲਈ ; ਸੰਵਾਰ ਦੇਣ ਵਾਲਾ ; ਸਵਾਂਰੀ, ਸੌਣ ਸਮੇਂ। ਵੇਖੋ ਸਉਰੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 974, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਵਾਰੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਵਾਰੀ, ਇਸਤਰੀ ਲਿੰਗ : ੧. ਘੋੜੇ ਆਦਿ ਪੁਰ ਚੜ੍ਹਨ ਦਾ ਕੰਮ; ੨. ਕੋਈ ਅਜੇਹੀ ਚੀਜ਼ ਜਿਸ ਤੇ ਚੜ੍ਹ ਕੇ ਇੱਕ ਥਾਂ ਤੋਂ ਦੂਜੀ ਥਾਂ ਜਾ ਸਕੀਏ ਜਿਵੇਂ ਗੱਡੀ ਯੱਕਾ ਤਾਂਗਾ ਆਦਿ; ੩. ਸਵਾਰ ਹੋਣ ਵਾਲਾ ਆਦਮੀ; ੪. ਇੱਕ ਗੀਤ; ੫. ਇੱਕ ਤਰ੍ਹਾਂ ਦੀ ਸੁਰ; ੬. ਜਲੂਸ; ੭. ਸਵਾਰਾ, ਅਸਵਾਰਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 465, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-10-04-33-02, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.