ਸਹ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਹ. ਸਹਾਰਾ. ਆਸਰਾ. ਪਨਾਹ. “ਨਾਨਕ ਸਹ ਪਕਰੀ ਸੰਤਨ ਕੀ.” (ਸੋਰ ਮ: ੫) ੨ ਫ਼ਾ ਸ਼ੌ. ਸੰਗ੍ਯਾ—ਪਤਿ. ਨੌਸ਼ਾ. “ਸਹ ਕੀ ਸਾਰ ਸੁਹਾਗਨਿ ਜਾਨੈ.” (ਸੂਹੀ ਰਵਿਦਾਸ) ੩ ਫ਼ਾ ਸ਼ਹ. ਸ਼ਾਹ ਦਾ ਸੰਖੇਪ. ਬਾਦਸ਼ਾਹ । ੪ ਸ਼ਤਰੰਜ਼ ਦੀ ਰੋਕ । ੫ ਲਾੜਾ. ਦੁਲਹਾ। ੬ ਵਿ—ਸ਼ਿਰੋਮਣਿ. ਮੁਖੀਆ । ੭ ਪੂਰਣ. ਭਰਿਆ ਹੋਇਆ. “ਨਾਉ ਜਿਵੇਹੇ ਹਾਲੀ ਸਹ ਦਰੀਆਉ ਵਿਚ.” (ਚੰਡੀ ੩) ੮ ਸੰ. सह. ਵ੍ਯ—ਸਾਥ. ਸੰਗ. ਸਮੇਤ। ੯ ਵਿ—ਪ੍ਰਬਲ। ੧੦ ਯੋਗ੍ਯ. ਲਾਇਕ । ੧੧ ਸੰ. सह्. ਧਾ—ਸਹਾਰਨਾ. ਪ੍ਰਸੰਨ ਹੋਣਾ. ਉਤਸਾਹਿਤ ਹੋਣਾ. ਜੁਲਮ ਕਰਨਾ. ਦ੍ਰਿੜ੍ਹ ਨਿਸ਼ਚਾ ਕਰਨਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 35635, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਹ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਹ* (ਸੰ.। ਸੰਸਕ੍ਰਿਤ ਸਹਯੰ=ਸਹਾਇਤਾ) ਓਟ, ਆਸਰਾ। ਯਥਾ-‘ਨਾਨਕ ਸਹ ਪਕਰੀ ਸੰਤਨ ਕੀ’ ।ਹੁੰਦਾ ਹੈ ਕਿ ਲਫਜ਼
----------
* ਮਲੂਮ ਹੁੰਦਾ ਹੈ ਕਿ ਲਫਜ਼ ‘ਸ਼ਹ’ ਦੇ ਅਰਥ ‘ਸ਼ਰਣ’ ਸ਼ਤਰੰਜ ਦੇ ਮੁਹਾਵਰੇ ਤੋਂ ਬਣੇ ਹਨ। ਜਦ ਕਿਸੇ ਧਿਰ ਦਾ ਕੋਈ ਮੂਹਰਾ ਦੂਜੇ ਦੇ ਪਾਤਸ਼ਾਹ ਦੀ ਚਾਲ ਰੋਕ ਦੇਂਦਾ ਹੈ ਤਦ -ਸ਼ਹ- ਕਹਿੰਦੇ ਹਨ, ਮੁਰਾਦ ਹੁੰਦੀ ਹੈ ਕਿ ਇਧਰ ਦੀ ਬਾਜ਼ੀ ਇਸ ਮੋਹਰੇ ਦੀ ਓਟ ਹੁਣ ਪ੍ਰਬਲ ਹੋ ਗਈ ਹੈ ਤੇ ਦੂਜੀ ਧਿਰ ਮਾਤ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 35436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਹ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਹ, ਅਵਯ : ੧. ਗਊ ਮੈਂਹ ਦੀ ਢੱਠੇ ਜਾਂ ਸੰਢੇ ਲਈ ਚਾਹ (ਬਿ); ੨. ‘ਸੁਹਣਾ’ ਕਿਰਿਆ ਦਾ ਅਨੁੱਗਿਆ ਪਦ (ਇਕ ਵਚਨ, ਮੱਧਮ ਪੁਰਖ); ੩. ਸਹਿਆ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 12978, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-26-04-46-09, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First